ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ 7ਵੀਂ ਲਿਸਟ ਜਾਰੀ ਕਰ ਦਿੱਤੀ ਹੈ ਇਸ ਵਿਚ ਛੱਤੀਸਗੜ੍ਹ ਦੇ 4 ਤੇ ਤਮਿਲਨਾਡੂ ਦੀ ਇਕ ਲੋਕ ਸਭਾ ਸੀਟ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ 25 ਮਾਰਚ ਨੂੰ ਉਮੀਦਵਾਰਾਂ ਦੀ 6ਵੀਂ ਸੂਚੀ ਜਾਰੀ ਕੀਤੀ ਸੀ। ਇਸ ਵਿਚ ਰਾਜਸਥਾਨ ਦੇ 4 ਤੇ ਤਮਿਲਨਾਡੂ ਲਈ ਇਕ ਉਮੀਦਵਾਰ ਐਲਾਨਿਆ ਗਿਆ ਸੀ। ਇਕ ਦਿਨ ਪਹਿਲਾਂ ਉਮੀਦਵਾਰਾਂ ਦੀ 5ਵੀਂ ਸੂਚੀ ਜਾਰੀ ਕੀਤੀ ਗਈ ਸੀ। ਸੂਚੀ ਵਿਚ ਰਾਜਸਥਾਨ ਦੀਆਂ 2 ਲੋਕ ਸਭਾ ਸੀਟ ਤੇ ਮਹਾਰਾਸ਼ਟਰ ਦੀ ਇਕ ਲੋਕ ਸਭਾ ਸੀਟ ਲਈ ਉਮੀਦਵਾਰ ਦਾ ਐਲਾਨ ਕੀਤਾ ਗਿਆ ਸੀ। 23 ਮਾਰਚ ਨੂੰ ਕਾਂਗਰਸ ਦੀ ਚੌਥੀ ਲਿਸਟ ਜਾਰੀ ਹੋਈ ਸੀ। ਇਸ ਵਿਚ 45 ਉਮੀਦਵਾਰਾਂ ਦੇ ਨਾਂ ਦਾ ਐਲਾਨ ਕੀਤਾ ਗਿਆ ਸੀ। ਕਾਂਗਰਸ ਨੇ ਰਾਜਸਥਾਨ ਦੀ ਨਾਗੌਰ ਸੀਟ ਰਾਸ਼ਟਰੀ ਲੋਕਤਾਂਤ੍ਰਿਕ ਪਾਰਟੀ ਲਈ ਛੱਡੀ ਸੀ।
ਇਹ ਵੀ ਪੜ੍ਹੋ : ਪੁਲਿਸ ਤੇ ਐਕਸਾਈਜ਼ ਵਿਭਾਗ ਦੀ ਵੱਡੀ ਕਾਰਵਾਈ, ਧਰਤੀ ਹੇਠਾਂ ਦੱਬੀ 1020 ਲੀਟਰ ਲਾਹਣ ਕੀਤੀ ਬਰਾਮਦ
ਇਸ ਤੋਂ ਪਹਿਲਾਂ 21 ਮਾਰਚ ਨੂੰ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕੀਤੀ ਸੀ ਜਿਸ ਵਿਚ 57 ਨਾਂ ਐਲਾਨੇ ਗਏ ਸਨ। ਕਾਂਗਰਸ ਦੀ ਪਹਿਲੀ ਸੂਚੀ ਵਿਚ 39 ਤੇ ਦੂਜੀ ਲਿਸਟ ਵਿਚ 43 ਉਮੀਦਵਾਰ ਐਲਾਨੇ ਗਏ ਸਨ। ਲੋਕ ਸਭਾ ਦੀਆਂ 543 ਸੀਟਾਂ ਲਈ 19 ਅਪ੍ਰੈਲ ਤੋਂ 1 ਇਕ ਜੂਨ ਵਿਚ 7 ਪੜਾਵਾਂ ਵਿਚ ਚੋਣਾਂ ਹੋਣੀਆਂ ਹਨ ਤੇ ਨਤੀਜੇ 4 ਜੂਨ ਨੂੰ ਆਉਣਗੇ।
ਵੀਡੀਓ ਲਈ ਕਲਿੱਕ ਕਰੋ -: