ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਬੀਅਤ ਵਿਗੜ ਗਈ ਹੈ। ਸੂਤਰਾਂ ਮੁਤਾਬਕ ਈਡੀ ਦੀ ਹਿਰਾਸਤ ਵਿਚ ਅਰਵਿੰਦ ਕੇਜਰੀਵਾਲ ਦੀ ਤਬੀਅਤ ਵਿਗੜੀ ਹੈ। ਸੀਐੱਮ ਕੇਜਰੀਵਾਲ ਦਾ ਸ਼ੂਗਰ ਲੈਵਲ 46 ਤੱਕ ਡਿੱਗ ਗਿਆ ਹੈ। ਦਿੱਲੀ ਸੀਐੱਮਓ ਆਫਿਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸ਼ੂਗਰ ਲੈਵਲ ਇੰਨਾ ਹੇਠਾਂ ਜਾਣਾ ਬਹੁਤ ਖਤਰਨਾਕ ਹੈ।
ਦੱਸ ਦੇਈਏ ਕਿ ਦਿੱਲੀ ਹਾਈਕੋਰਟ ਵਿਚ ਅੱਜ ਕੇਜਰੀਵਾਲ ਦੀ ਪਟੀਸ਼ਨ ‘ਤੇ ਸੁਣਵਾਈ ਹੋਈ। ਇਸ ਤੋਂ ਪਹਿਲਾਂ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਇਕ ਵੀਡੀਓ ਜਾਰੀ ਕਰਕੇ ਕਿਹਾ ਕਿ ਮੰਗਲਵਾਰ ਦੀ ਸ਼ਾਮ ਨੂੰ ਜੇਲ੍ਹ ਵਿਚ ਆਪਣੇ ਪਤੀ ਨੂੰ ਮਿਲਣ ਗਈ। ਉਨ੍ਹਾਂ ਨੂੰ ਡਾਇਬਟੀਜ਼ ਹੈ, ਸ਼ੂਗਰ ਲੈਵਲ ਠੀਕ ਨਹੀਂ ਚੱਲ ਰਿਹਾ ਪਰ ਨਿਸ਼ਚੈ ਦ੍ਰਿੜ੍ਹ ਹੈ। ਉਹ ਬਹੁਤ ਸੱਚੇ ਦੇਸ਼ਭਗਤ, ਨਿਡਰ ਵਿਅਕਤੀ ਹਨ। ਉਨ੍ਹਾਂ ਦੀ ਲੰਬੀ ਉਮਰ, ਸਿਹਤ ਤੇ ਸਫਲਤਾ ਦੀ ਕਾਮਨਾ ਕਰਨਾ। ਉਨ੍ਹਾਂ ਨੇ ਕਿਹਾ ਹੈ ਕਿ ਮੇਰਾ ਸਰੀਰ ਜੇਲ੍ਹ ਵਿਚ ਹੈ ਪਰ ਆਤਮਾ ਤੁਹਾਡੇ ਸਾਰਿਆਂ ਵਿਚ ਹੈ। ਅੱਖਾਂ ਬੰਦ ਕਰੋ ਤਾਂ ਮੈਨੂੰ ਆਪਣੇ ਆਸ-ਪਾਸ ਮਹਿਸੂਸ ਕਰੋਗੇ।
ਇਹ ਵੀ ਪੜ੍ਹੋ : ਓਵਰਬ੍ਰਿਜ ‘ਤੇ ਕੰਮ ਕਰਦੇ ਬੰਦੇ ਦੀ ਟੁੱਟੀ ਸੇਫਟੀ ਬੈਲਟ, ਹੇਠਾਂ ਡਿੱਗਦਿਆਂ ਹੀ ਹੋਈ ਮੌ.ਤ
ਜ਼ਿਕਰਯੋਗ ਹੈ ਕਿ ਕੇਜਰੀਵਾਲ ਨੂੰ ਈਡੀ ਨੇ ਲਗਭਗ ਦੋ ਘੰਟੇ ਦੀ ਪੁੱਛਗਿਛ ਦੇ ਬਾਅਦ 21 ਮਾਰਚ ਨੂੰ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਸੀ। ਦਿੱਲੀ ਸ਼ਰਾਬ ਘਪਲੇ ਵਿਚ ਉਨ੍ਹਾਂ ਨੂੰ ਰਾਊਜ ਐਵੇਨਿਊ ਕੋਰਟ ਨੇ 28 ਮਾਰਚ ਤੱਕ ਦੀ ਈਡੀ ਹਿਰਾਸਤ ਵਿਚ ਭੇਜ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -: