ਬਰਨਾਲਾ ਦੇ ਤਪਾ ਮੰਡੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਟੈਲੀਵਿਜ਼ਨ ਦੀ ਦੁਕਾਨ ਦੇ ਮਾਲਕ ਦੇ ਘਰ ਈਡੀ ਨੇ ਛਾਪਾ ਮਾਰਿਆ ਹੈ। ਰਿਪੋਰਟ ਮੁਤਾਬਕ ਜਿਸ ਵਿਅਕਤੀ ਦੇ ਘਰ ਈਡੀ ਨੇ ਛਾਪਾ ਮਾਰਿਆ ਹੈ ਉਸ ਦਾ ਨਾਂ ਵਿਕਾਸ ਕੁਮਾਰ ਉਰਫ ਬਬਲਾ ਹੈ ਤੇ ਉਹ ਟੈਲੀਵਿਜ਼ਨ ਦੀ ਦੁਕਾਨ ਦਾ ਮਾਲਕ ਹੈ। ਅਮਰੂਦ ਦੇ ਘੋਟਾਲੇ ਮਾਮਲੇ ਵਿਚ ਇਹ ਛਾਪੇਮਾਰੀ ਦੱਸੀ ਜਾ ਰਹੀ ਹੈ ਪਰ ਅਜੇ ਤੱਕ ਸਥਿਤੀ ਸਪੱਸ਼ਟ ਨਹੀਂ ਹੋ ਸਕੀ ਹੈ।
ਦੱਸ ਦੇਈਏ ਕਿ ਟੈਲੀਵਿਜ਼ਨ ਦੇ ਮਾਲਕ ਦੇ ਘਰ ਈਡੀ ਦੀ ਟੀਮ ਪਹੁੰਚੀ ਹੈ ਜਿਥੇ ਟੀਮ ਵੱਲੋਂ ਪੂਰਾ ਘਰ ਖੰਗਾਲਿਆ ਗਿਆ ਹੈ। ਇਸ ਦੌਰਾਨ ਈਡੀ ਦੀ ਟੀਮ ਨਾਲ ਲੋਕਲ ਪੁਲਿਸ ਵੀ ਮੌਜੂਦ ਸੀ। ਰੇਲਵੇ ਸਟੇਸ਼ਨ ਦੇ ਨੇੜੇ ਘਰ ਵਿਚ ਈਡੀ ਅਧਿਕਾਰੀਆਂ ਨੇ ਛਾਪਾ ਮਾਰਿਆ ਹੈ। ਰੇਡ ਮਾਰਨ ਲਈ ਈਡੀ ਦੇ ਅਧਿਕਾਰੀ ਹੁਸ਼ਿਆਰਪੁਰ ਤੋਂ ਪਹੁੰਚੇ ਹਨ ਤੇ 6 ਅਧਿਕਾਰੀ ਹਨ ਜਿਨ੍ਹਾਂ ਵੱਲੋਂ ਰੇਡ ਮਾਰੀ ਗਈ ਹੈ।
ਇਹ ਵੀ ਪੜ੍ਹੋ : ਰਿੰਕੂ ਤੇ ਸ਼ੀਤਲ ਅੰਗੁਰਾਲ ਦੇ BJP ‘ਚ ਸ਼ਾਮਲ ਹੋਣ ਮਗਰੋਂ CM ਮਾਨ ਦਾ ਬਿਆਨ, ਸ਼ਾਇਰਾਨਾ ਅੰਦਾਜ਼ ‘ਚ ਕੱਸਿਆ ਤੰਜ
ਪਰਿਵਾਰਕ ਮੈਂਬਰਾਂ ਨੂੰ ਅੰਦਰ-ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ ਤੇ ਦਰਵਾਜ਼ੇ ਤੇ ਖਿੜਕੀਆਂ ਬੰਦ ਹਨ। ਘਰ ਵਿਚ ਮੌਜੂਦ ਇਕ-ਇਕ ਕਾਗਜ਼ ਖੰਗਾਲਿਆ ਗਿਆ। ਸਵੇਰੇ 7 ਵਜੇ ਦੇ ਕਰੀਬ ਤੋਂ ਘਰ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ ਹੈ। ਮਾਮਲਾ ਅਮਰੂਦ ਬਾਗਬਾਨੀ ਨਾਲ ਜੁੜਿਆ ਹੋਇਆ ਹੈ। ਮੀਡੀਆ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਈਡੀ ਦੀ ਟੀਮ ਵੱਲੋਂ ਚੰਡੀਗੜ੍ਹ ਤੇ ਮੋਹਾਲੀ ਦੇ ਕਈ ਇਲਾਕਿਆਂ ਵਿਚ ਅਮਰੂਦ ਮਾਮਲੇ ਵਿਚ ਛਾਪੇਮਾਰੀ ਕੀਤੀ ਗਈ ਸੀ।