ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀ ਵੀ ਉੱਚੀਆਂ ਮੱਲਾਂ ਮਾਰ ਰਹੇ ਹਨ। ਅਜਿਹੇ ਵਿਦਿਆਰਥੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰੀ ਸਕੂਲਾਂ ਵਿਚ ਪੜ੍ਹ ਕੇ ਵੀ ਉਹ ਵੱਡੀਆਂ ਉਪਲਬਧੀਆਂ ਹਾਸਲ ਕਰ ਸਕਦੇ ਹਨ ਤੇ ਉਹ ਕਿਸੇ ਪੱਖੋਂ ਪ੍ਰਾਵੀਏਟ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਤੋਂ ਘੱਟ ਨਹੀਂ ਹਨ।
ਅਜਿਹੀ ਹੀ ਇਕ ਮਿਸਾਲ ਅਰਸ਼ਪ੍ਰੀਤ ਕੌਰ ਨੇ ਕਾਇਮ ਕੀਤੀ ਹੈ ਜੋ ਕਿ ਸਰਕਾਰੀ ਸਕੂਲ ਦੀ ਵਿਦਿਆਰਥਣ ਹੈ। ਜਿਸ ਨੇ ਆਪਣੇ ਮਾਪਿਆਂ ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ISRO ‘ਚ ਟ੍ਰੇਨਿੰਗ ਲਈ ਅਰਸ਼ਪ੍ਰੀਤ ਕੌਰ ਦੀ ਚੋਣ ਹੋਈ ਹੈ ਤੇ ਉਹ ਦੇਹਰਾਦੂਨ ਵਿਖੇ ਹੋਣ ਵਾਲੇ ‘ਯੰਗ ਸਾਇੰਟਿਸਟ ਪ੍ਰੋਗਰਾਮ’ ‘ਚ ਹਿੱਸਾ ਲਵੇਗੀ ।
ਇਹ ਵੀ ਪੜ੍ਹੋ : ਸਰਕਾਰੀ ਨੌਕਰੀ ਦੇ ਚਾਹਵਾਨ ਨੌਜਵਾਨਾਂ ਲਈ ਚੰਗੀ ਖਬਰ! ਪੰਜਾਬ ਪੁਲਿਸ ‘ਚ ਕਾਂਸਟੇਬਲਾਂ ਦੀ ਨਿਕਲੀ ਬੰਪਰ ਭਰਤੀ
ਜਾਣਕਾਰੀ ਦਿੰਦਿਆਂ ਅਰਸ਼ਪ੍ਰੀਤ ਦੇ ਦਾਦਾ ਨੇ ਦੱਸਿਆ ਕਿ ਕਿ ਅਰਸ਼ਪ੍ਰੀਤ ਕੌਰ ਦੇ ਪਿਤਾ ਜੀ ਦੁਬਈ ਵਿਚ ਕੰਮ ਕਰਦੇ ਹਨ ਤੇ ਟੀਚਰਾਂ ਦੀ ਮਿਹਨਤ ਸਦਕਾ ਅਰਸ਼ਪ੍ਰੀਤ ਨੇ ਇਹ ਉਪਲਬਧੀ ਹਾਸਲ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: