ਚੋਣ ਜ਼ਾਬਤੇ ਦੇ ਮੱਦੇਨਜ਼ਰ ਪੰਜਾਬ ਪੁਲਿਸ ਪੂਰੀ ਤਰ੍ਹਾਂ ਅਲਰਟ ਮੋਡ ‘ਤੇ ਹੈ। ਥਾਂ-ਥਾਂ ‘ਤੇ ਨਾਕੇ ਲਗਾਏ ਜਾ ਰਹੇ ਹਨ ਤੇ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸ਼ਰਾਰਤੀ ਅਨਸਰਾਂ ਨੂੰ ਠੱਲ੍ਹ ਪਾਈ ਜਾ ਸਕੇ। ਇਸੇ ਤਹਿਤ ਕਪੂਰਥਲਾ ਪੁਲਿਸ ਵੀ ਪੂਰੀ ਤਰ੍ਹਾਂ ਮੁਸਤੈਦ ਹੈ।
ਐੱਸਐੱਸਪੀ ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਪੁਲਿਸ ਵੱਲੋਂ ਨਾਕਾ ਲਗਾਇਆ ਹੋਇਆ ਸੀ ਜਿਸ ਤਹਿਤ ਇਕ ਗੱਡੀ ਦੀ ਚੈਕਿੰਗ ਦੌਰਾਨ 9.5 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਜਿਸ ਬਾਰੇ ਉਹ ਕੋਈ ਸਬੂਤ ਨਹੀਂ ਦੇ ਸਕੇ ਕਿ ਇੰਨੇ ਪੈਸੇ ਉਨ੍ਹਾਂ ਕੋਲੋਂ ਕਿਥੇ ਆਏ ਹਨ। ਇਨ੍ਹਾਂ ਪੈਸਿਆਂ ਸਣੇ 2 ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਖਰੜ ਨੇੜੇ ਸਨੀ ਇਨਕਲੇਵ ‘ਚ ਵੱਡੀ ਵਾ.ਰ.ਦਾਤ, ਘਰ ‘ਚ ਵੜਕੇ ਕੁੜੀ ਦਾ ਕੀਤਾ ਕ.ਤ.ਲ
ਪੁਲਿਸ ਨੇ ਦੱਸਿਆ ਬਰਾਮਦ ਕੀਤੇ ਗਏ ਪੈਸਿਆਂ ਨੂੰ ਸੀਜ਼ ਕੀਤਾ ਜਾਵੇਗਾ ਤੇ ਇਹ ਪੈਸਾ ਕੰਪੀਟੇਟ ਅਥਾਰਟੀ ਨੂੰ ਭੇਜਿਆ ਜਾਵੇਗਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਪੈਸਾ ਕਿਥੋਂ ਆਇਆ ਹੈ ਤੇ ਕਿਸ ਮਕਸਦ ਲਈ ਇਸਤੇਮਾਲ ਹੋਣਾ ਹੈ, ਇਸ ਬਾਰੇ ਵੀ ਪਤਾ ਲਗਾਇਆ ਜਾਵੇਗਾ।