ਅੱਜ ਮੁੱਖ ਮੰਤਰੀ ਨਿਵਾਸ ‘ਤੇ ਲੋਕ ਸਭਾ ਚੋਣਾਂ ਸਬੰਧੀ ਅਹਿਮ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਪ੍ਰੈੱਸ ਨੂੰ ਮੀਟਿੰਗ ਬਾਰੇ ਜਾਣਕਾਰੀ ਦਿੱਤੀ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀ ਰਣਨੀਤੀ ਬਾਰੇ ਦੱਸਿਆ।
ਮੰਤਰੀ ਜੋੜਾਮਾਜਰਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਇਸ ਮੀਟਿੰਗ ਵਿਚ ਮੁੱਖ ਮੰਤਰੀ ਭਗਵੰਤ ਮਾਣ ਸਣੇ ਪਾਰਟੀ ਦੇ ਸਾਰੇ ਵਿਧਾਇਕ, ਜਥੇਬੰਦੀ ਦੇ ਜਨਰਲ ਸਕੱਤਰ ਡਾ. ਸੰਦੀਪ ਪਾਠਕ ਤੇ ਕਾਰਜਕਾਰੀ ਪ੍ਰਧਾਨ ਪ੍ਰਿੰ. ਬੁੱਧ ਰਾਮ ਤੇ ਕੁਝ ਦਿਨ ਪਹਿਲਾਂ ਜੇਲ੍ਹ ਤੋਂ ਬਾਹਰ ਆਏ ‘ਆਪ’ ਆਗੂ ਸੰਜੇ ਸਿੰਘ ਵੀ ਪਹੁੰਚੇ ਹਨ। ਮੀਟਿੰਗ ਦਾ ਮੁੱਖ ਏਜੰਡਾ ਪੰਜਾਬ ਨੂੰ 13-0 ਨਾਲ ਜਿਤਾਉਣਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਨਾਅਰਾ ਹੈ ਕਿ ਅਸੀਂ ਪੰਜਾਬ ਨੂੰ 13-0 ਨਾਲ ਜਿਤਾਉਣਾ ਹੈ। 13 ਦੀਆਂ 13 ਸੀਟਾਂ ਜਿੱਤ ਕੇ ਪੰਜਾਬ ਦੀ ਝੋਲੀ ਵਿਚ ਪਾਉਣੀਆਂ ਹਨ।
ਇਹ ਵੀ ਪੜ੍ਹੋ : ਗਿੱਦੜਬਾਹਾ ‘ਚ ਵਾਪਰਿਆ ਦਰਦਨਾਕ ਹਾ.ਦਸਾ, ਕਾਰ ਤੇ ਟੈਂਪੂ ਦੀ ਭਿਆਨਕ ਟੱ.ਕਰ ‘ਚ 2 ਦੀ ਮੌ.ਤ
ਮੀਟਿੰਗ ਵਿਚ ਲੋਕ ਸਭਾ ਚੋਣਾਂ ਦੀ ਅਗਲੀ ਰਣਨੀਤੀ ਬਾਰੇ ਵਿਚਾਰ-ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੇਡਰ ਪਿੰਡ-ਪਿੰਡ ਪੱਧਰ ਤੱਕ ਪਹੁੰਚ ਗਏ ਹਨ ਤੇ ਇਸ ਤੋਂ ਬਾਅਦ ਹਲਕਿਆਂ ਦੇ ਉਮੀਦਵਾਰਾਂ, ਵਿਧਾਇਕਾਂ ਅਤੇ ਮੰਤਰੀਆਂ ਤੋਂ ਫੀਡਬੈਕ ਲਈ। ਉਨ੍ਹਾਂ ਕਿਹਾ ਕਿ ਡਾ: ਸੰਦੀਪ ਪਾਠਕ ਜ਼ਿਲ੍ਹਾ ਪੱਧਰ ‘ਤੇ ਮੀਟਿੰਗਾਂ ਕਰ ਰਹੇ ਹਨ। ਇਸ ਦੇ ਨਾਲ ਹੀ ਹੁਣ ਸੰਜੇ ਸਿੰਘ ਨੇ ਵੀ ਐਂਟਰੀ ਕਰ ਲਈ ਹੈ। ਪਾਰਟੀ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਆਮਦ ਚੋਣਾਂ ਵਿੱਚ ਲਾਹੇਵੰਦ ਰਹੇਗੀ।
ਵੀਡੀਓ ਲਈ ਕਲਿੱਕ ਕਰੋ -: