ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਲੜਕੀਆਂ ਨੂੰ ਪੀਰੀਅਡਸ ਦੌਰਾਨ ਲੀਵ ਦੇਣ ਵਾਲੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਨੋਟੀਫਿਕੇਸ਼ਨ ਪੀਯੂ ਮੈਨੇਜਟਮੈਂਟ ਵੱਲੋਂ ਚੇਅਰਪਰਸਨ, ਡਾਇਰੈਕਟਰ ਤੇ ਕੋਆਰਡੀਨੇਟਰਸ ਆਫ ਡਿਪਾਰਟਮੈਂਟਲ ਇੰਸਟੀਚਿਊਟ ਆਫ ਸੈਂਟਰ ਐਂਡ ਰੂਰਲ ਸੈਂਟਰ ਨੂੰ ਭੇਜ ਦਿੱਤਾ ਗਿਆ ਹੈ।
ਇਹ ਲੀਵ ਸੈਸ਼ਨ 2024-25 ਤੋਂ ਦਿੱਤਾ ਜਾਵੇਗਾ ਜਿਸ ਵਿਚ ਪੰਜਾਬ ਯੂਨੀਵਰਸਿਟੀ ਵਿਚ ਇਕ ਸਮੈਸਟਰ ਵਿਚ ਵਿਦਿਆਰਥਣਾਂ ਨੂੰ 4 ਮਾਹਵਾਰੀ ਛੁੱਟੀਆਂ ਮਿਲਣਗੀਆਂ। ਮਤਲਬ ਲੜਕੀਾਂ ਇਕ ਸਾਲ ਦੇ ਸੈਸ਼ਨ ਯਾਨੀ ਦੋ ਸਮੈਸਟਰ ਵਿਚ ਪੀਰੀਅਡਸ ਦੌਰਾਨ 8 ਲੀਵ ਲੈ ਸਕਣਗੀਆਂ।
ਸਟੂਡੈਂਟ ਕੌਂਸਲ ਦੇ ਸਕੱਤਰ ਦੀਪਕ ਗੋਇਲ ਨੇ ਦੱਸਿਆ ਕਿ ਪੀਯੂ ਮੈਨੇਜਮੈਂਟ ਨੇ ਪ੍ਰਸਤਾਵ ਨੂੰ ਪਾਸ ਕਰ ਦਿੱਤਾ ਹੈ। ਇਸ ਨਾਲ ਲੜਕੀਆਂ ਨੂੰ ਕਾਫੀ ਫਾਇਦਾ ਮਿਲੇਗਾ। ਲਕੀਆਂ ਇਕ ਸਾਲ ਦੇ ਸੈਸ਼ਨ ਯਾਨੀ ਦੋ ਸਮੈਸਟਰ ਵਿਚ ਕੁੱਲ 8 ਲੀਵ ਲੈ ਸਕਣਗੀਆਂ ਪਰ ਇਨ੍ਹਾਂ ਛੁੱਟੀਆਂ ਨੂੰ ਲੈਣ ਲਈ ਕ੍ਰਾਈਟੇਰੀਆ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਲੀਵ ਉਸ ਨੂੰ ਮਿਲੇਗੀ ਜਿਸ ਦੀ ਹਾਜ਼ਰੀ 75 ਫੀਸਦੀ ਤੋਂ ਜ਼ਿਆਦਾ ਹੋਵੇਗੀ। 75 ਫੀਸਦੀ ਤੋਂ ਘੱ ਹਾਜ਼ਰੀ ਹੋਣ ‘ਤੇ 10 ਫੀਸਦੀ ਹਾਜ਼ਰੀ ਦੇਣ ਦਾ ਅਧਿਕਾਰ ਪੀਯੂ ਮੈਨੇਜਮੈਂਟ ਕੋਲ ਹੁੰਦਾ ਹੈ। ਇਸ ਲਈ ਲੜਕੀਆਂ ਨੂੰ ਪੀਰੀਅਡਸ ਲੀਵ ਦਿੱਤੀ ਜਾਵੇਗੀ ਜਾਂ ਨਹੀਂ ਇਹ ਉਨ੍ਹਾਂ ਦੀ ਹਾਜ਼ਰੀ ‘ਤੇ ਨਿਰਭਰ ਕਰਦਾ ਹੈ।
ਇਹ ਵੀ ਪੜ੍ਹੋ : ਪੰਜਾਬੀ ਗਾਇਕ ਨਿੰਜਾ ਦੂਜੀ ਵਾਰ ਬਣੇ ਪਿਤਾ, ਪਤਨੀ ਨੇ ਪੁੱਤ ਨੂੰ ਦਿੱਤਾ ਜਨਮ
ਜਾਰੀ ਕੀਤੀ ਗਏ ਨੋਟੀਫਿਕੇਸ਼ਨ ਮੁਤਾਬਕ ਪ੍ਰੀਖਿਆ ਦੇ ਦਿਨਾਂ ਦੌਰਾਨ ਇਹ ਲੀਵ ਨਹੀਂ ਮਿਲੇਗੀ ਫਿਰ ਭਾਵੇਂ ਉਹ ਇੰਟਰਨਲ ਹੋਵੇ ਜਾਂ ਐਕਸਟਰਨਲ ਐਗਜ਼ਾਮ। ਇਸ ਤੋਂ ਇਲਾਵਾ ਪ੍ਰੈਕਟੀਕਲ ਪ੍ਰੀਖਿਆਵਾਂ ਦੌਰਾਨ ਵੀ ਇਹ ਲੀਵ ਨਹੀਂ ਮਿਲੇਗੀ। ਇਹ ਲੀਵ ਕਾਲਜ ਦੇ ਚੇਅਰਪਰਸਨ ਤੇ ਡਾਇਰੈਕਟਰ ਵੱਲੋਂ ਦਿੱਤੀ ਜਾਵੇਗੀ। ਵਿਦਿਆਰਥੀਆਂ ਨੂੰ ਲੀਵ ਲੈਣ ਲਈ ਸੈਲਫ ਸਰਟੀਫਿਕੇਸ਼ਨ ਦੇਣਾ ਹੋਵੇਗਾ ਤੇ ਫਿਰ ਲੀਵ ਲੈਣ ਦੇ ਬਾਅਦ ਪੰਜ ਵਰਕਿੰਗ ਦਿਨਾਂ ਵਿਚ ਫਾਰਮ ਭਰ ਕੇ ਦੇਣਾ ਹੋਵੇਗਾ। ਜਿਸ ਦਿਨ ਸਟੂਡੈਂਟ ਲੀਵ ‘ਤੇ ਹੋਵੇਗੀ ਸਿਰਫ ਉਸ ਦਿਨ ਦੇ ਲੈਕਚਰ ਨੂੰ ਸਟੂਡੈਂਟ ਨੂੰ ਅਟੈਂਡ ਕੀਤੇ ਗਏ ਲੈਕਚਰ ਵਿਚ ਮਹੀਨੇ ਦੇ ਆਖਿਰ ਵਿਚ ਜੋੜਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: