ਕਿਹਾ ਜਾਂਦਾ ਹੈ ਕਿ ਇਨਸਾਨ ਦੇ ਦਿਲ ਦਾ ਰਸਤਾ ਉਸ ਦੇ ਪੇਟ ਤੋਂ ਹੋ ਕੇ ਲੰਘਦਾ ਹੈ ਯਾਨੀ ਜੇਕਰ ਕਿਸੇ ਦਾ ਦਿਲ ਖੁਸ਼ ਕਰਨਾ ਹੈ ਤਾਂ ਉਸ ਨੂੰ ਸੁਆਦੀ ਭੋਜਨ ਦੇ ਦਿਓ ਤੇ ਦਿਲ ਖੁਸ਼ ਤਾਂ ਸਰੀਰ ਖੁਸ਼। ਇਹੀ ਕਾਰਨ ਹੈ ਕਿ ਅਕਸਰ ਕੁਝ ਵੀ ਸਵਾਦ ਮਿਲਣ ‘ਤੇ ਅਸੀਂ ਉਸ ਦੀ ਮਾਤਰਾ ਦਾ ਧਿਆਨ ਨਹੀਂ ਰੱਖਦੇ ਤੇ ਲੋੜ ਤੋਂ ਵੱਧ ਭੋਜਨ ਕਰ ਲੈਂਦੇ ਹਾਂ। ਹਾਲਾਂਕਿ ਇਸ ਨਾਲ ਪੇਟ ਵਿਚ ਗੈਸ ਬਣਨ ਦਾ ਖਤਰਾ ਰਹਿੰਦਾ ਹੈ ਜਿਸ ਨੂੰ ਲੋਕ ਆਮ ਗੱਲ ਸਮਝ ਕੇ ਇਗਨੋਰ ਕਰ ਦਿੰਦੇ ਹਨ। ਹਾਲਾਂਕਿ ਇਹ ਅਜਿਹੀ ਖਤਰਨਾਕ ਬੀਮਾਰੀ ਬਣ ਸਕਦੀ ਹੈ ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
ਅਜਿਹਾ ਹੀ ਇਕ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਹੈ। ਇਥੇ ਰਹਿਣ ਵਾਲੀ ਲਿਵ ਜਦੋਂ 18 ਸਾਲ ਦੀ ਸੀ ਤਾਂ ਪੇਟ ਵਿਚ ਗੈਸ ਦੀ ਸਮੱਸਿਆ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਰਹਿੰਦੀ ਸੀ। ਉਸ ਨੂੰ ਬਹੁਤ ਤੇਜ਼ ਦਰਦ ਹੁੰਦਾ ਸੀ। ਅਜਿਹਾ ਲੱਗਦਾ ਸੀ ਕਿ ਜਾਨ ਨਿਕਲ ਜਾਵੇਗੀ। ਆਪਣੀ ਇਸ ਪ੍ਰੇਸ਼ਾਨੀ ਨੂੰ ਲੈ ਕੇ ਉਨ੍ਹਾਂ ਨੇ ਡਾਕਟਰਾਂ ਤੋਂ ਸਲਾਹ-ਮਸ਼ਵਰਾ ਕੀਤਾ ਤਾਂ ਉਨ੍ਹਾਂ ਨੇ ਇਸ ਨੂੰ ਸਾਧਾਰਨ ਐਸੀਡਿਟੀ ਦੀ ਸਮੱਸਿਆ ਦੱਸ ਕੇ ਦਵਾਈਆਂ ਦੇ ਦਿੱਤੀਆਂ ਪਰ ਡਾਕਟਰ ਨੂੰ ਦਿਖਾਉਣ ਦੇ ਬਾਵਜੂਦ ਉਨ੍ਹਾਂ ਨੂੰ ਆਰਾਮ ਨਹੀਂ ਮਿਲਿਆ ਪਰ ਫਿਰ ਆਲਮ ਅਜਿਹਾ ਹੋਇਆ ਕਿ ਉਸ ਨੇ 8 ਸਾਲਾਂ ਤੱਕ ਕੁਝ ਨਹੀਂ ਖਾਧਾ।
ਇਸ ਲੜਕੀ ਦੀ ਬੀਮਾਰੀ ਬਾਰੇ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਪੇਟ ਦੇ ਲਕਵੇ ਦੀ ਬੀਮਾਰੀ ਗੈਸਟ੍ਰੋਪੇਰੇਸਿਸ ਤੋਂ ਪੀੜਤ ਹੈ। ਇਸ ਦੀ ਵਜ੍ਹਾ ਤੋਂ ਉਹ ਬੀਤੇ 8 ਸਾਲ ਤੋਂ ਕੁਝ ਵੀ ਖਾ-ਪੀ ਨਹੀਂ ਰਹੀ ਹੈ। ਜਦੋਂ ਕਦੇ ਉਹ ਕੁਝ ਖਾਣ ਦੀ ਕੋਸ਼ਿਸ਼ ਕਰਦੀ ਸੀ ਤਾਂ ਉਸ ਨੂੰ ਉਲਟੀ ਹੋ ਜਾਂਦੀ ਸੀ ਤੇ ਖਾਣਾ ਪਚਦਾ ਹੀ ਨਹੀਂ ਸੀ। ਇਸ ਬੀਮਾਰੀ ਨੂੰ ਜਦੋਂ ਡਿਟੇਕਟ ਕਰ ਲਿਆ ਗਿਆ ਤਾਂ ਡਾਕਟਰਾਂ ਵੱਲੋਂ ਉਸ ਨੂੰ ਦਿਲ ਤੋਂ ਖਾਣਾ ਦੇਣਾ ਸ਼ੁਰੂ ਕਰ ਦਿੱਤਾ ਤਾਂ ਕਿ ਉਸ ਦੀ ਭੁੱਖ ਮਿਟਾਈ ਜਾ ਸਕੇ।
ਰਿਪੋਰਟ ਮੁਤਾਬਕ ਮੈਂ ਡਾਕਟਰਾਂ ਵੱਲੋਂ ਦਿੱਤੇ ਜਾ ਰਹੇ ਇਲਾਜ ਨਾਲ ਕਾਫੀ ਜ਼ਿਆਦਾ ਸਿਹਤਮੰਦ ਮਹਿਸੂਸ ਕਰ ਰਹੀ ਹਾਂ ਪਰ ਜਦੋਂ ਮੇਰਾ ਪੂਰਾ ਪਰਿਵਾਰ ਖਾਣਾ ਖਾ ਰਿਹਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਇਸ ਤਰ੍ਹਾਂ ਦੇਖ ਕੇ ਮੈਨੂੰ ਵੀ ਭੁੱਖ ਲੱਗ ਜਾਂਦੀ ਹੈ ਪਰ ਅਜਿਹੀ ਸਥਿਤੀ ਨੂੰ ਦੇਖ ਕੇ ਮੈਂ ਉਸ ਸਮੇਂ ਕਮਰੇ ਤੋਂ ਬਾਹਰ ਚਲੀ ਜਾਂਦੀ ਹਾਂ। ਹਾਲਾਂਕਿ ਮੈਂ ਚਾਹੁੰਦੀ ਹਾਂ ਕਿ ਮੈਂ ਜਲਦ ਇਸ ਬੀਮਾਰੀ ਤੋਂ ਛੁਟਕਾਰਾ ਪਾਵਾ ਤੇ ਆਪਣੀ ਪਰਿਵਾਰ ਨਾਲ ਸਮਾਂ ਬਿਤਾ ਸਕਾਂ।
ਇਹ ਵੀ ਪੜ੍ਹੋ : ਥਾਰ ਦੀ ਟੱਕਰ ਨਾਲ ਪਿਓ-ਧੀ ਦੀ ਮੌ.ਤ, ਸਕੂਟੀ ‘ਤੇ ਟਾਊਨ ਪਾਰਕ ‘ਚ ਜਾ ਰਹੇ ਸਨ ਜਨਮ ਦਿਨ ਮਨਾਉਣ
ਡਾਕਟਰਾਂ ਦਾ ਕਹਿਣਾ ਹੈ ਕਿ ਲਿਵ ਨੂੰ ਜੋ ਬੀਮਾਰੀ ਹੈ ਉਸ ਨੂੰ ਅਸੀਂ ਲੋਕ ਪੇਟ ਦਾ ਲਕਵਾ ਕਹਿੰਦੇ ਹਾਂ ਤੇ ਉਸ ਨੂੰ ਅਸੀਂ ਲੋਕ ਹਿਕਮੈਨ ਲਾਈਨ ਨਾਲ ਖਾਣਾ ਦੇ ਰਹੇ ਹਾਂ। ਇਹ ਲਾਈਨ ਸਿੱਧੇ ਉਸ ਦੇ ਦਿਲ ਤੱਕ ਜਾਂਦੀ ਹੈ, ਉਥੋਂ ਖੂਨ ਜ਼ਰੀਏ ਪੂਰੇ ਸਰੀਰ ਨੂੰ ਪੋਸ਼ਣ ਦਿੱਤਾ ਜਾਂਦਾ ਹੈ। ਹਾਲਾਂਕਿ ਇਹ ਥੋੜ੍ਹਾ ਰਿਸਕੀ ਹੈ ਇਸ ਨਾਲ ਇੰਫੈਕਸ਼ਨ ਦਾ ਖਤਰਾ ਰਹਿੰਦਾ ਹੈ। ਇਸ ਲਈ ਲਿਵ ਦਾ ਹਰ ਦੋ ਹਫਤੇ ਵਿਚ ਬਲੱਡ ਟੈਸਟ ਕੀਤਾ ਜਾਂਦਾ ਹੈ। ਉਸ ਦੀ ਇਕ ਨਸ ਦਬ ਗਈ ਸੀ ਜਿਸ ਨੂੰ ਸਰਜਰੀ ਕਰਕੇ ਬਾਹਰ ਕੱਢਿਆ ਗਿਆ ਤੇ ਉਸ ਦੀ ਇਕ ਆਰਟੀਫੀਸ਼ੀਅਲ ਨਸ ਲਗਾਈ ਗਈ ਹੈ।