ਹਰਿਆਣਾ ਵਿਚ 10 ਸੀਟਾਂ ‘ਤੇ ਲੋਕ ਸਭਾ ਚੋਣਾਂ ਤੇ ਕਰਨਾਲ ਵਿਧਾਨ ਸਭਾ ਸੀਟ ‘ਤੇ ਉਪ ਚੋਣ ਲਈ ਭਾਜਪਾ ਨੇ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਵਿਚ 40 ਨੇਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰੀ ਪ੍ਰਧਾਨ ਜੇਪੀ ਨੱਢਾ, ਅਮਿਤ ਸ਼ਾਹ, ਰਾਜਨਾਥ ਸਿੰਘ, ਯੋਗੀ ਆਦਿਤਿਆਨਾਥ ਸ਼ਾਮਲ ਕੀਤੇ ਗਏ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ ਸੜਕ ਹਾਦਸੇ ‘ਚ ਸਕਾਰਪੀਓ ਤੇ ਆਟੋ ਦੀ ਹੋਈ ਭਿਆ/ਨਕ ਟੱਕਰ, 2 ਦੀ ਮੌ.ਤ, 4 ਜ਼ਖਮੀ
ਹਰਿਆਣਾ ਤੋਂ ਇਸ ਲਿਸਟ ਵਿਚ ਕੁਲਦੀਪ ਬਿਸ਼ਨੋਈ ਤੇ ਅਨਿਲ ਵਿਜ ਨੂੰ ਵੀ ਜਗ੍ਹਾ ਦਿੱਤੀ ਗਈ ਹੈ।ਕੁਲਦੀਪ ਬਿਸ਼ਨੋਈ ਹਿਸਾਰ ਤੋਂ ਟਿਕਟ ਨਾ ਮਿਲਣ ਦੀ ਵਜ੍ਹਾ ਤੋਂ ਪ੍ਰਚਾਰ ਤੋਂ ਦੂਰ ਹਨ। ਦੂਜੇ ਪਾਸੇ ਅਨਿਲਵਿਜ ਨੇ ਸੀਐੱਮ ਬਦਲਣ ਬਾਰੇ ਨਾ ਦੱਸੇ ਜਾਣ ਦੀ ਵਜ੍ਹਾ ਤੋਂ ਮੰਤਰੀ ਅਹੁਦਾ ਠੁਕਰਾ ਦਿੱਤਾ। ਉਨ੍ਹਾਂ ਨੇ ਖੁਦ ਨੂੰ ਆਪਣੀ ਅੰਬਾਲਾ ਕੈਂਟ ਵਿਧਾਨ ਸਭਾ ਸੀਟ ਤੱਕ ਸੀਮਤ ਕਰ ਲਿਆ ਹੈ। ਹਰਿਆਣਾ ਤੋਂ ਇਸ ਲਿਸਟ ਵਿਚ ਸੀਐੱਮ ਨਾਇਬ ਸੈਣੀ ਤੇ ਸਾਬਕਾ ਸੀਐੱਮ ਮਨਹੋਰ ਲਾਲ ਖੱਟਰ ਵੀ ਸਟਾਰ ਪ੍ਰਚਾਰਕ ਬਣਾਏ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: