ਜੇਕਰ ਤੁਹਾਡੇ ਕੋਲ ਸਮਾਰਟਫੋਨ ਹੈ ਤੇ ਤੁਸੀਂ ਇੰਟਰਨੈੱਟ ਚਲਾਉਂਦੇ ਹੋ ਤਾਂ ਤੁਹਾਡੇ ਲਈ ਕੰਮ ਦੀ ਖਬਰ ਹੈ। ਬੀਤੀ ਰਾਤ ਗੂਗਲ ਅਚਾਨਕ ਡਾਊਨ ਹੋ ਗਿਆ। ਗੂਗਲ ਦੇ ਡਾਊਨ ਹੁੰਦੇ ਹੀ ਲੋਕਾਂ ਨੂੰ ਇੰਟਰਨੈੱਟ ਅਕਸੈਸ ਕਰਨ ਵਿਚ ਸਮੱਸਿਆ ਆਉਣ ਲੱਗੀ। ਗੂਗਲ ਡਾਊਨ ਹੋਣ ਦਾ ਅਸਰ ਗੂਗਲ ਦੀਆਂ ਸਾਰੀਆਂ ਸਰਵਿਸਿਜ਼ ਵਿਚ ਦੇਖਣ ਨੂੰ ਮਿਲਿਆ। ਗੂਗਲ ਡਾਊਨ ਹੁੰਦੇ ਹੀ ਕ੍ਰੋਮ ਵਿਚ ਕੁਝ ਵੀ ਸਰਚ ਕਰਨ ਤੇ ਗੂਗਲ ਮੈਪ ਵਿਚ ਰਸਤਾ ਲੱਭਣ ਵਿਚ ਯੂਜਰਸ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਗੂਗਲ ਡਾਊਨ ਹੋਣ ਦੇ ਬਾਅਦ 300 ਦੇ ਕਰੀਬ ਲੋਕਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ। ਸੋਸ਼ਲ ਮੀਡੀਆ ਪਲੇਟਫਾਰਮ ਤੇ ਦੂਜੇ ਵੈੱਬਸਾਈਟ ਦੇ ਆਊਟੇਜ ‘ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ਡਾਊਨ ਡਿਕਟੇਟਰ ਨੇ ਵੀ ਗੂਗਲ ਡਾਊਨ ਹੋਣ ਦੀ ਪੁਸ਼ਟੀ ਕੀਤੀ। ਗੂਗਲ ਡਾਊਨ ਹੋਣ ਦੀਆਂ ਸ਼ਿਕਾਇਤਾਂ ਵਿਚ ਅਚਾਨਕ ਤੋਂ ਤੇਜ਼ੀ ਆਈ ਹੈ। ਇਸ ਤੋਂ ਸਾਫ ਹੁੰਦਾ ਹੈ ਕਿ ਯੂਜਰਸ ਨੂੰ ਗੂਗਲ ਦੀਆਂ ਸਰਵਿਸਿਸਜ਼ ਇਸਤੇਮਾਲ ਕਰਨ ਵਿਚ ਦਿੱਕਤ ਹੋ ਰਹੀ ਹੈ। ਗੂਗਲ ਡਾਊਨ ਹੋਣ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਨੇ ਸ਼ਿਕਾਇਤ ਦਰਜ ਕਰਾਈ ਹੈ। ਫਿਲਹਾਲ ਗੂਗਲ ਵੱਲੋਂ ਹੁਣ ਇਸ ਪ੍ਰੇਸ਼ਾਨੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਚੱਲ ਰਹੀਆਂ ਤੇਜ਼ ਹਵਾਵਾਂ, 7 ਡਿਗਰੀ ਡਿੱਗਿਆ ਪਾਰਾ, ਮੌਸਮ ਵਿਭਾਗ ਨੇ ਭਾਰੀ ਮੀਂਹ ਦੀ ਪ੍ਰਗਟਾਈ ਭਵਿੱਖਬਾਣੀ
ਦੱਸ ਦੇਈਏ ਕਿ ਬੀਤੀ ਰਾਤ ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਗੂਗਲ ਡਾਊਨ ਹੋਣ ਦੀ ਰਿਪੋਰਟ ਦਰਜ ਕਰਾਈ ਗਈ ਹੈ। ਗੂਗਲ ਦੇ ਡਾਊਨ ਹੋਣ ਤੋਂ ਬਾਅਦ, ਨੇਟਿਜ਼ਨਸ ਨੇ ਸੋਸ਼ਲ ਮੀਡੀਆ ‘ਤੇ ਸਰਚ ਇੰਜਣ ਦੇ ਕੰਮ ਨਾ ਕਰਨ ਬਾਰੇ ਸਵਾਲ ਵੀ ਪੁੱਛੇ। ਯੂਜ਼ਰਸ ਨੇ ਕਿਹਾ ਕਿ ਉਨ੍ਹਾਂ ਨੂੰ ਗੂਗਲ ਮੈਪ ਦੀ ਵਰਤੋਂ ਕਰਨ ‘ਚ ਦਿੱਕਤ ਆ ਰਹੀ ਹੈ।