ਅੱਜ ਅਕਸ਼ੈ ਤ੍ਰਿਤੀਆ ਦਾ ਸ਼ੁੱਭ ਦਿਨ ਹੈ। ਅੱਜ ਸਿਆਸੀ ਪਾਰਟੀਆਂ ਨਾਲ ਜੁੜੇ ਜ਼ਿਆਦਾਤਰ ਉਮੀਦਵਾਰ ਆਪਣੀ ਨਾਮਜ਼ਦਗੀ ਭਰਨ ਜਾਣਗੇ। ਭਾਜਪਾ ਦੇ ਰਵਨੀਤ ਬਿੱਟੂ ਸਮੇਤ 6, ਕਾਂਗਰਸ ਦੇ ਚੰਨੀ ਵੀ ਅੱਜ ਦੇ ਸ਼ੁਭ ਦਿਨ ‘ਤੇ ਨਾਮਜ਼ਦਗੀ ਦਾਖਲ ਕਰਨਗੇ।
ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਉਹ ਆਪਣੇ ਦਾਦਾ ਜੀ ਸਾਬਕਾ CM ਬੇਅੰਤ ਸਿੰਘ ਦੀ ਅੰਬੈਸਡਰ ਕਾਰ ਲੈ ਕੇ ਨਾਮਜ਼ਦਗੀ ਭਰਨ ਜਾਣਗੇ। ਉਨ੍ਹਾਂ ਕਿਹਾ ਕਿ ਇਹ ਗੱਡੀ ਉਨ੍ਹਾਂ ਦੇ ਸਾਰੇ ਪਰਿਵਾਰ ਲਈ ਬਹੁਤ ਹੀ ਖਾਸ ਹੈ। ਉਹ ਇਸ ਗੱਡੀ ਨੂੰ ਆਪਣੇ ਦਾਦਾ ਜੀ ਦਾ ਆਸ਼ੀਰਵਾਦ ਸਮਝਦੇ ਹਨ। ਜਦੋਂ ਵੀ ਕੋਈ ਖਾਸ ਮੌਕਾ ਹੁੰਦਾ ਹੈ ਤਾਂ ਉਹ ਇਸ ਗੱਡੀ ਨੂੰ ਹੀ ਲੈ ਕੇ ਜਾਂਦੇ ਹਨ। ਇਹ ਗੱਡੀ ਬਿੱਟੂ ਲਈ ਕਾਫੀ ਲੱਕੀ ਸਾਬਤ ਹੋਈ ਹੈ ਕਿਉਂਕਿ ਜਿੰਨੀ ਵਾਰ ਉਹ ਇਸ ਗੱਡੀ ਵਿਚ ਨਾਮਜ਼ਦਗੀ ਭਰਨ ਗਏ ਹਨ, ਉਨ੍ਹਾਂ ਨੂੰ ਜਿੱਤ ਹੀ ਹਾਸਲ ਹੋਈ ਹੈ। ਉਨ੍ਹਾਂ ਕਿਹਾ ਕਿ ਮੈਂ ਨਾਮਜ਼ਦਗੀ ਦੌਰਾਨ ਇਸ ਗੱਡੀ ਦੀ ਵਜ੍ਹਾ ਨਾਲ ਦਾਦਾ ਜੀ ਦੀ ਮੌਜੂਦਗੀ ਮਹਿਸੂਸ ਕਰਾਂਗਾ। ਬਿੱਟੂ ਨੇ 2014 ‘ਚ ਵੀ ਨਾਮਜ਼ਦਗੀ ਲਈ ਇਸੇ ਗੱਡੀ ਦੀ ਵਰਤੋਂ ਕੀਤੀ ਸੀ।
ਇਹ ਵੀ ਪੜ੍ਹੋ : ਖੁਸ਼ਕ ਮੌਸਮ ਦੌਰਾਨ ਤੇਜ਼ ਹਵਾਵਾਂ ਦਾ ਦੌਰ ਸ਼ੁਰੂ, ਮੌਸਮ ਵਿਭਾਗ ਵੱਲੋਂ ਚਿਤਾਵਨੀ! ਆਰੇਂਜ ’ਚ ਬਦਲ ਸਕਦੈ ਯੈਲੋ ਅਲਰਟ
ਦੱਸ ਦੇਈਏ ਕਿ ਪਹਿਲਾਂ ਬਿੱਟੂ ਕਾਂਗਰਸ ਤੋਂ ਚੋਣ ਲੜਦੇ ਆ ਰਹੇ ਹਨ ਪਰ ਇਸ ਵਾਰ ਝੰਡਾ ਬਦਲ ਚੁੱਕਾ ਹੈ ਤੇ ਉਹ ਭਾਜਪਾ ਦੀ ਟਿਕਟ ‘ਤੇ ਚੋਣ ਮੈਦਾਨ ਵਿਚ ਨਿਤਰੇ ਹਨ। ਅਜਿਹੇ ਵਿਚ ਲੁਧਿਆਣਾ ਦੇ ਲੋਕ ਵਿਸ਼ਵਾਸ ਜਤਾਉਂਦੇ ਹਨ ਜਾਂ ਨਹੀਂ ਇਹ ਤਾਂ 4 ਜੂਨ ਨੂੰ ਹੀ ਪਤਾ ਲੱਗੇਗਾ।
ਵੀਡੀਓ ਲਈ ਕਲਿੱਕ ਕਰੋ -: