ਤ੍ਰਿਪੁਰਾ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਪੈਟਰੋਲ ਤੇ ਡੀਜ਼ਲ ਭਰਵਾਉਣ ਦੀ ਲਿਮਟ ਤੈਅ ਕੀਤੀ ਗਈ ਹੈ। ਉਸ ਦੇ ਆਧਾਰ ਉਤੇ ਹੀ ਲਿਮਟ ਮੁਤਾਬਕ ਪੈਟਰੋਲ ਤੇ ਡੀਜ਼ਲ ਮਿਲੇਗਾ।
ਇਹ ਨਿਯਮ 1 ਮਈ ਤੋਂ ਲਾਗੂ ਕਰ ਦਿੱਤੇ ਗਏ ਹਨ। ਤੈਅ ਕੀਤੀ ਲਿਮਟ ਮੁਤਾਬਕ ਦੋ ਪਹੀਆ ਵਾਹਨਾਂ ਵਿਚ ਸਿਰਫ 200 ਰੁਪਏ ਦਾ ਤੇਲ ਭਰਵਾ ਸਕਦੇ ਹੋ ਤੇ ਚਾਰ ਪਹੀਏ ਵਾਹਨ ਵਿਚ 500 ਰੁਪਏ ਦਾ ਪੈਟਰੋਲ ਤੇ ਡੀਜ਼ਲ ਭਰਵਾ ਸਕਣਗੇ।
ਇਹ ਵੀ ਪੜ੍ਹੋ : ਨ.ਸ਼ੇ ਦਾ ਆਦੀ Ex.ਥਾਣੇਦਾਰ ਦੇ ਪੁੱਤਰ ਨੇ ਖੋਹਿਆ ਡਾਕਟਰਨੀ ਦਾ ਪਰਸ, ਲੋਕਾਂ ਨੇ ਫੜ ਕੇ ਕੀਤੀ ਛਿੱ.ਤਰ ਪਰੇਡ
ਦੱਸ ਦੇਈਏ ਕਿ ਤ੍ਰਿਪੁਰਾ ਵਿਚ ਮਾਲਗੱਡੀਆਂ ਦੇ ਆਉਣ ਵਿਚ ਮੁਸ਼ਕਲ ਆ ਰਹੀ ਹੈ ਜਿਸ ਕਾਰਨ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਕਾਫੀ ਕਮਜ਼ੋਰ ਹੋ ਗਈ ਹੈ। ਸਪਲਾਈ ਘੱਟ ਹੋਣ ਕਾਰਨ 1 ਮਈ ਤੋਂ ਅਗਲੇ ਹੁਕਮਾਂ ਤੱਕ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ‘ਤੇ ਕੁਝ ਪਾਬੰਦੀਆਂ ਲਗਾਉਣ ਦਾ ਫੈਸਲਾ ਲਿਆ ਗਿਆ ਹੈ।