IPL 2024 ਵਿੱਚ ਅੱਜ ਡਬਲ ਹੈੱਡਰ ਖੇਡਿਆ ਜਾਵੇਗਾ। ਦਿਨ ਦਾ ਪਹਿਲਾ ਮੁਕਾਬਲਾ ਚੇੱਨਈ ਸੁਪਰਕਿੰਗਜ਼ ਤੇ ਰਾਜਸਥਾਨ ਰਾਇਲਜ਼ ਦੇ ਵਿਚਾਲੇ ਖੇਡਿਆ ਜਾਵੇਗਾ। ਮੈਚ ਚੇੱਨਈ ਦੇ ਘਰੇਲੂ ਮੈਦਾਨ ਐੱਮਏ ਚਿੰਦਬਰਮ ਸਟੇਡੀਅਮ ਵਿੱਚ ਦੁਪਹਿਰ 3.30 ਵਜੇ ਤੋਂ ਖੇਡਿਆ ਜਾਵੇਗਾ। ਇਸ ਮੈਚ ਲਈ ਟਾਸ 3 ਵਜੇ ਹੋਵੇਗਾ। ਦੋਵੇਂ ਟੀਮਾਂ ਇਸ ਸੀਜ਼ਨ ਵਿੱਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ।
ਚੇੱਨਈ ਦਾ ਸੀਜ਼ਨ ਵਿੱਚ ਅੱਜ ਇਹ 13ਵਾਂ ਮੈਚ ਖੇਡਿਆ ਜਾਵੇਗਾ। ਚੇੱਨਈ ਦੀ ਟੀਮ 12 ਵਿੱਚੋਂ 6 ਮੈਚ ਜਿੱਤੀ ਤੇ 6 ਮੈਚ ਹਾਰੀ ਹੈ। ਟੀਮ ਪੁਆਇੰਟ ਟੇਬਲ ਵਿੱਚ ਚੌਥੇ ਨੰਬਰ ‘ਤੇ ਹੈ। ਉੱਥੇ ਹੀ ਰਾਜਸਥਾਨ ਦਾ ਇਹ 12ਵਾਂ ਮੈਚ ਰਹੇਗਾ। ਟੀਮ 11 ਵਿੱਚੋਂ 8 ਮੈਚ ਜਿੱਤੀ ਤੇ 3 ਮੈਚ ਹਾਰ ਕੇ 16 ਅੰਕਾਂ ਨਾਲ ਪੁਆਇੰਟ ਟੇਬਲ ਵਿੱਚ ਦੂਜੇ ਸਥਾਨ ‘ਤੇ ਹੈ। ਅੱਜ ਦਾ ਮੈਚ ਜਿੱਤ ਕੇ CSK ਆਪਣੀ ਪਲੇਆਫ ਦੀਆਂ ਉਮੀਦਾਂ ਕਾਇਮ ਰੱਖੇਗੀ। ਉੱਥੇ ਹੀ RR ਪਲੇਆਫ ਦੇ ਲਈ ਕੁਆਲੀਫਾਈ ਕਰ ਲਵੇਗੀ। ਚੇੱਨਈ ਅਤੇ ਰਾਜਸਥਾਨ ਦੇ ਵਿਚਾਲੇ IPL ਵਿੱਚ ਕੁੱਲ 28 ਮੁਕਾਬਲੇ ਖੇਡੇ ਗਏ ਹਨ। 15 ਮੈਚ ਚੇੱਨਈ ਨੇ ਜਿੱਤੇ ਜਦਕਿ 13 ਵਿੱਚ ਰਾਜਸਥਾਨ ਨੂੰ ਜਿੱਤ ਮਿਲੀ। ਉੱਥੇ ਹੀ, ਚੇਪਾਕ ਸਟੇਡੀਅਮ ਵਿੱਚ ਦੋਹਾਂ ਟੀਮਾਂ ਵਿਚਾਲੇ 8 ਮੈਚ ਕਹਿੰਦੇ ਗਏ ਹਨ। ਜਿਨ੍ਹਾਂ ਵਿੱਚੋਂ 6 ਵਿੱਚ ਚੇੱਨਈ ਤੇ ਮਹਿਜ਼ 2 ਵਿੱਚ ਰਾਜਸਥਾਨ ਨੂੰ ਜਿੱਤ ਮਿਲੀ।
ਇਹ ਵੀ ਪੜ੍ਹੋ: ਬੇਕਾਬੂ ਗੱ*ਡੀ ਨੇ ਉੱਡਾ ਕੇ ਮਾ/ਰੀ ਸੈਰ ਕਰਦੀ ਮਹਿਲਾ, 2 ਭਰਾ ਪਹਿਲਾਂ ਹੀ ਤੁਰ ਗਏ ਸੀ ਜਹਾਨੋਂ
ਚੇੱਨਈ ਦੇ ਕਪਤਾਨ ਰੁਤੁਰਾਜ ਗਾਇਕਵਾੜ ਟੀਮ ਦੇ ਟਾਪ ਸਕੋਰਰ ਹਨ। ਉਨ੍ਹਾਂ ਨੇ 12 ਮੈਚਾਂ ਵਿੱਚ 541 ਦੌੜਾਂ ਬਣਾਈਆਂ ਹਨ। ਉਨ੍ਹਾਂ ਤੋਂ ਇਲਾਵਾ ਆਲਰਾਊਂਡਰ ਸ਼ਿਵਮ ਦੂਬੇ ਵੀ ਸ਼ਾਨਦਾਰ ਫਾਰਮ ਵਿੱਚ ਹਨ। ਉੱਥੇ ਹੀ ਤੁਸ਼ਾਰ ਦੇਸ਼ਪਾਂਡੇ ਟੀਮ ਦੇ ਟਾਪ ਵਿਕਟ ਟੇਕਰ ਹਨ। ਦੂਹੇ ਪਾਸੇ ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਟੀਮ ਦੇ ਟਾਪ ਸਕਾਰਰ ਹਨ। ਉਨ੍ਹਾਂ ਨੇ 11 ਮੈਚਾਂ ਵਿੱਚ 471 ਦੌੜਾਂ ਬਣਾਈਆਂ ਹਨ। ਇਨ੍ਹਾਂ ਵਿੱਚ 5 ਅਰਧ ਸੈਂਕੜੇ ਸ਼ਾਮਿਲ ਹਨ। ਉੱਥੇ ਹੀ ਰਿਸਟ ਸਪਿਨਰ ਯੁਜਵੇਂਦਰ ਚਹਲ ਨੇ ਟੀਮ ਵੱਲੋਂ ਸਭ ਤੋਂ ਜ਼ਿਆਦਾ 14 ਵਿਕਟਾਂ ਲਈਆਂ ਹਨ। ਜੇਕਰ ਇੱਥੇ ਚੇੱਨਈ ਦੇ ਸਟੇਡੀਅਮ ਦੀ ਪਿਚ ਦੀ ਗੱਲ ਕੀਤੀ ਜਾਵੇ ਤਾਂ ਇਹ ਪਿਚ ਸਪਿਨਰਾਂ ਦੇ ਲਈ ਮਦਦਗਾਰ ਆਬਿਤ ਹੁੰਦੀ ਆਈ ਹੈ। ਇੱਥੇ ਹੁਣ ਤੱਕ 82 IPL ਮੈਚ ਖੇਡੇ ਗਏ ਹਨ। ਜਿਨ੍ਹਾਂ ਵਿੱਚ 48 ਮੈਚ ਪਹਿਲਾਂ ਬੈਟਿੰਗ ਕਰਨ ਵਾਲੀ ਤੇ 34 ਮੈਚ ਚੀਜ ਕਰਨ ਵਾਲੀਆਂ ਟੀਮਾਂ ਨੇ ਜਿੱਤੇ। ਇੱਥੇ ਸਰਵਉੱਚ ਟੀਮ ਸਕੋਰ 246 ਹੈ, ਜੋ ਹੋਮ ਟੀਮ ਚੇੱਨਈ ਨੇ 2010 ਵਿੱਚ ਰਾਜਸਥਾਨ ਰਾਇਲਜ਼ ਦੇ ਖਿਲਾਫ਼ ਬਣਾਇਆ ਸੀ।
ਦੋਹਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਚੇੱਨਈ ਸੁਪਰ ਕਿੰਗਜ਼: ਰੁਤੁਰਾਜ ਗਾਇਕਵਾੜ (ਕਪਤਾਨ), ਰਛੀਨ ਰਵਿੰਦਰ, ਡੇਰਿਲ ਮਿਚੇਲ, ਮੋਇਨ ਅਲੀ, ਸ਼ਿਵਮ ਦੁਬੇ, ਰਵਿੰਦਰ ਜਡੇਜਾ, ਐੱਮਐੱਸ ਧੋਨੀ, ਮਿਚੇਲ ਸੈਂਟਨਰ, ਸ਼ਾਰਦੁਲ ਠਾਕੁਰ, ਤੁਸ਼ਾਰ ਦੇਸ਼ਪਾਂਡੇ ਤੇ ਸਿਮਰਜੀਤ ਸਿੰਘ।
ਰਾਜਸਥਾਨ ਰਾਇਲਜ਼: ਸੰਜੂ ਸੈਮਸਨ (ਕਪਤਾਨ & ਵਿਕਟਕੀਪਰ), ਯਸ਼ਸਵੀ ਜੈਸਵਾਲ, ਰਿਆਨ ਪਰਾਗ, ਡੋਨੋਵਨ ਫਰੇਰਾ, ਰੋਵਮਨ ਪਾਵੇਲ, ਸ਼ੁਭਮ ਦੁਬੇ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਆਵੇਸ਼ ਖਾਨ, ਸੰਦੀਪ ਸ਼ਰਮਾ ਤੇ ਯੁਜਵੇਂਦਰ ਚਹਲ।
ਵੀਡੀਓ ਲਈ ਕਲਿੱਕ ਕਰੋ -: