kangana emergency date postponed: ਕੰਗਨਾ ਰਣੌਤ ਦੀ ਮੋਸਟ ਅਵੇਟਿਡ ਫਿਲਮ ‘ਐਮਰਜੈਂਸੀ’ ਦੀ ਸ਼ੂਟਿੰਗ ਇਕ ਵਾਰ ਫਿਰ ਟਾਲ ਦਿੱਤੀ ਗਈ ਹੈ। ਪ੍ਰੋਡਕਸ਼ਨ ਬੈਨਰ ਮਣੀਕਰਨਿਕਾ ਫਿਲਮਜ਼ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇੱਕ ਬਿਆਨ ਜਾਰੀ ਕੀਤਾ, ਜਿਸ ਵਿੱਚ ਐਲਾਨ ਕੀਤਾ ਗਿਆ ਕਿ ਫਿਲਮ ਦੀ ਰਿਲੀਜ਼ ਮਿਤੀ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਕਿਉਂਕਿ ਅਭਿਨੇਤਰੀ ‘ਦੇਸ਼ ਪ੍ਰਤੀ ਆਪਣੇ ਫਰਜ਼ ਅਤੇ ਦੇਸ਼ ਦੀ ਸੇਵਾ ਕਰਨ ਦੀ ਆਪਣੀ ਵਚਨਬੱਧਤਾ ਨੂੰ ਪਹਿਲ ਦਿੰਦੀ ਹੈ।’

kangana emergency date postponed
ਕੰਗਨਾ ਰਣੌਤ ਨੇ ਇਸ ਸਾਲ ਦੀ ਸ਼ੁਰੂਆਤ ‘ਚ ਆਪਣੀ ਫਿਲਮ ‘ਐਮਰਜੈਂਸੀ’ ਰਿਲੀਜ਼ ਕਰਨ ਦਾ ਐਲਾਨ ਕੀਤਾ ਸੀ। ਪੋਸਟਰ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਸੀ ਕਿ ਇਹ ਫਿਲਮ ਇਸ ਸਾਲ 14 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਪਰ ਹੁਣ ਇਸ ਫਿਲਮ ਲਈ ਪ੍ਰਸ਼ੰਸਕਾਂ ਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਪਵੇਗਾ। ਪ੍ਰੋਡਕਸ਼ਨ ਹਾਊਸ ਨੇ ਇੱਕ ਨੋਟ ਜਾਰੀ ਕੀਤਾ ਹੈ, ਜਿਸ ਨੂੰ ਕੰਗਨਾ ਨੇ ਵੀ ਸ਼ੇਅਰ ਕੀਤਾ ਹੈ। ਪੋਸਟ ‘ਚ ਲਿਖਿਆ ਹੈ- ‘ਸਾਡਾ ਦਿਲ ਪਿਆਰ ਨਾਲ ਭਰਿਆ ਹੋਇਆ ਹੈ, ਜਿਸ ਤਰ੍ਹਾਂ ਦਾ ਪਿਆਰ ਕੰਗਨਾ ਰਣੌਤ ਨੂੰ ਅੱਜ ਦੇ ਸਮੇਂ ‘ਚ ਮਿਲ ਰਿਹਾ ਹੈ, ਇਹ ਦੇਖਣਾ ਸਾਡੇ ਸਾਰਿਆਂ ਲਈ ਖੁਸ਼ਕਿਸਮਤੀ ਦੀ ਗੱਲ ਹੈ’।’ਕੰਗਨਾ ਇਸ ਸਮੇਂ ਆਪਣੇ ਦੇਸ਼ ਦੀ ਸੇਵਾ ‘ਚ ਰੁੱਝੀ ਹੋਈ ਹੈ ਅਤੇ ਦੇਸ਼ ਪ੍ਰਤੀ ਉਸ ਦੀ ਪ੍ਰਤੀਬੱਧਤਾ ਇਸ ਸਮੇਂ ਪਹਿਲ ਹੈ। ਅਜਿਹੇ ‘ਚ ਸਾਡੀ ਫਿਲਮ ‘ਐਮਰਜੈਂਸੀ’ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਹੈ। ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਫਿਲਮ ਦੀ ਨਵੀਂ ਰਿਲੀਜ਼ ਡੇਟ ਦੇ ਨਾਲ ਤੁਹਾਡੇ ਸਾਹਮਣੇ ਵਾਪਸ ਆਵਾਂਗੇ ਅਤੇ ਤੁਹਾਨੂੰ ਨਿਰਾਸ਼ ਨਹੀਂ ਕਰਾਂਗੇ। ਜਿਸ ਤਰ੍ਹਾਂ ਤੁਸੀਂ ਸਾਡਾ ਸਾਥ ਦੇ ਰਹੇ ਹੋ, ਤੁਸੀਂ ਸਾਰੇ ਸਾਡਾ ਸਾਥ ਦਿੰਦੇ ਰਹੋ। ‘ਐਮਰਜੈਂਸੀ’ ਫਿਲਮ ਜਲਦ ਹੀ ਰਿਲੀਜ਼ ਹੋਵੇਗੀ।

kangana emergency date postponed
ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੰਗਨਾ ਦੀ ਇਹ ਫਿਲਮ ਮੁਲਤਵੀ ਹੋਈ ਹੋਵੇ। ਇਹ ਦੂਜੀ ਵਾਰ ਹੈ। ਇਸ ਤੋਂ ਪਹਿਲਾਂ ਇਹ ਫਿਲਮ 24 ਨਵੰਬਰ 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣੀ ਸੀ। ਫਿਰ ਕਿਹਾ ਗਿਆ ਕਿ ਇਹ 14 ਜੂਨ 2024 ਨੂੰ ਰਿਲੀਜ਼ ਹੋਵੇਗੀ। ਕੰਗਨਾ ਰਣੌਤ ਦੀ ਇਹ ਫਿਲਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ‘ਤੇ ਆਧਾਰਿਤ ਹੈ। ਕੰਗਨਾ ਨੇ ਇਕ ਬਿਆਨ ‘ਚ ਕਿਹਾ ਸੀ ਕਿ ਫਿਲਮ ‘ਐਮਰਜੈਂਸੀ’ ਮੇਰੇ ਦਿਲ ਦੇ ਬਹੁਤ ਕਰੀਬ ਹੈ। ‘ਮਣੀਕਰਨਿਕਾ’ ਤੋਂ ਬਾਅਦ ਇਹ ਮੇਰੀ ਦੂਜੀ ਨਿਰਦੇਸ਼ਕ ਫਿਲਮ ਹੋਵੇਗੀ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
























