ਗਰਮੀ ਦੇ ਦਿਨ ਅਕਸਰ ਲੋਕਾਂ ਦੀ ਸਿਹਤ ਪ੍ਰਭਾਵਿਤ ਹੁੰਦੀ ਹੈ। ਸੂਰਜ ਤੋਂ ਨਿਕਲਣ ਵਾਲੀਆਂ ਹਾਨੀਕਾਰਕ ਕਿਰਣਾਂ ਤੇ ਤੇਜ਼ ਗਰਮ ਹਵਾਵਾਂ ਕਾਰਨ ਕਈ ਸਿਹਤ ਸਬੰਧੀ ਸਮੱਸਿਆਵਾਂ ਹੋਣ ਦਾ ਖਤਰਾ ਵਧ ਜਾਂਦਾ ਹੈ। ਤੇਜ਼ ਗਰਮ ਹਵਾਵਾਂ ਕਾਰਨ ਚਮੜੀ ਖੁਸ਼ਕ ਤੇ ਬੇਜਾਨ ਹੋ ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਅਜਿਹੇ ਵਿਚ ਸੌਂਫ ਦਾ ਪਾਣੀ ਪੀਣਾ ਤੁਹਾਨੂੰ ਲੂ ਤੋਂ ਬਚਣ ਵਿਚ ਮਦਦ ਕਰਦਾ ਹੈ। ਸੌਂਫ ਦੇ ਪਾਣੀ ਵਿਚ ਬਹੁਤ ਸਾਰੇ ਪੌਸ਼ਕ ਤੱਤ ਹੁੰਦੇ ਹਨ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ ਤੇ ਸਰੀਰ ਨੂੰ ਲੂ ਨਾਲ ਲੜਨ ਵਿਚ ਮਦਦ ਕਰਦੇ ਹਨ। ਨਾਲ ਹੀ ਸੌਂਫ ਦਾ ਪਾਣੀ ਤੁਹਾਨੂੰ ਐਨਰਜੀ ਵੀ ਦਿੰਦਾ ਹੈ ਤੇ ਗਰਮੀ ਤੋਂ ਬਚਾਉਣ ਵਿਚ ਵੀ ਮਦਦ ਕਰਦਾ ਹੈ।
ਸੌਂਫ ਵਿਚ ਐਂਟੀਆਕਸੀਡੈਂਟ ਉੱਚ ਮਾਤਰਾ ਵਿਚ ਹੁੰਦਾ ਹੈ ਜੋ ਤੁਹਾਡੀ ਥਕਾਵਟ ਦੂਰ ਕਰਨ ਵਿਚ ਮਦਦ ਕਰਦਾ ਹੈ। ਨਾਲ ਹੀਸਰੀਰ ਨੂੰ ਠੰਡਕ ਵੀ ਦਿੰਦਾ ਹੈ। ਇਸ ਤੋਂ ਇਲਾਵਾ ਸੌਂਫ ਦਾ ਪਾਣੀ ਜੇਕਰ ਤੁਸੀਂ ਰੈਗੂਲਰ ਤੌਰ ‘ਤੇ ਪੀਓਗੇ ਤਾਂ ਤੁਹਾਨੂੰ ਲੂ ਤੋਂ ਬਚਣ ਵਿਚ ਵੀ ਮਦਦ ਮਿਲੇਗੀ।
ਇਸ ਤਰ੍ਹਾਂ ਪੀਓ ਸੌਂਫ ਦਾ ਪਾਣੀ
1 ਚੱਮਚ ਸੌਂਫ ਨੂੰ ਪਾਣੀ ਵਿਚ ਉਬਾਲੋ। ਹਲਕਾ ਠੰਡਾ ਹੋਣ ਦਿਓ ਤੇ ਫਿਰ ਛਾਣ ਲਓ। ਇਸ ਪਾਣੀ ਨੂੰ ਰੋਜ਼ਾਨਾ ਸਵੇਰੇ-ਸ਼ਾਮ ਦੋ ਵਾਰ ਪੀਓ। ਇਸ ਤੋਂ ਇਲਾਵਾ ਤੁਸੀਂ ਰਾਤ ਭਰ ਸੌਂਫ ਨੂੰ ਪਾਣੀ ਵਿਚ ਭਿਉਂ ਕੇ ਰਖ ਸਕਦੇ ਹੋ ਤੇ ਸਵੇਰੇ ਛਾਣ ਕੇ ਪੀ ਸਕਦੇ ਹੋ। ਇਸ ਨੂੰ ਪੀਣ ਨਾਲ ਤੁਹਾਨੂੰ ਠੰਡ ਮਿਲੇਗੀ ਤੇ ਲੂ ਲੱਗਣ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਵੀ ਘੱਟ ਹੋ ਜਾਣਗੀਆਂ।
ਸਕਿਨ ਲਈ
1 ਗਿਲਾਸ ਸੌਂਫ ਦੇ ਪਾਣੀ ਨੂੰ 1 ਚੱਮਚ ਸ਼ਹਿਤ ਦੇ 1 ਚੱਮਚ ਮਿਸ਼ਰੀ ਮਿਲਾ ਕੇ ਪੀਣ ਨਾਲ ਸਕਿਨ ਵਿਚ ਨਿਖਾਰ ਆਉਂਦਾ ਹੈ ਨਾਲ ਹੀ ਸਕਿਨ ਨਾਲ ਸਬੰਧਤ ਸਮਸਿਆਵਾਂ ਵੀ ਘੱਟ ਹੁੰਦੀਆਂ ਹਨ ਜਿਵੇਂ ਪਿੰਪਲਸ, ਮੁਹਾਸੇ, ਦਾਗ-ਧੱਬੇ।
ਭਾਰ ਘੱਟ ਕਰਨ ਲਈ
ਭਾਰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਰੋਜ਼ਾਨਾ ਸੌਂਫ ਦੇ ਪਾਣੀ ਵਿਚ ਸ਼ਹਿਦ ਮਿਲਾ ਕੇ ਪੀਓ। ਇਸ ਡ੍ਰਿੰਕ ਨੂੰ ਪੀਣ ਨਾਲ ਸਰੀਰ ਵਿਚ ਮੌਜੂਦ ਐਕਸਟ੍ਰਾ ਫੈਟ ਆਸਾਨੀ ਨਾਲ ਬਰਨ ਹੁੰਦਾ ਹੈ। ਨਾਲ ਹੀ ਮੇਟਾਬਾਲਿਜ਼ਮ ਵੀ ਬੂਸਟ ਹੁੰਦਾ ਹੈ ਜਿ ਨਾਲ ਭਾਰ ਘੱਟ ਹੁੰਦਾ ਹੈ।
ਬਲੱਡ ਪਿਓਰੀਫਿਕੇਸ਼ਨ
ਸੌਂਫ ਦੇ ਬੀਜ ਸਰੀਰ ਵਿਚ ਟਾਕਸਿਨਸ ਨੂੰ ਬਾਹਰ ਕੱਢਣ ਵਿਚ ਮਦਦ ਕਰ ਸਕਦੇ ਹਨ। ਸਰੀਰ ਨੂੰ ਡਿਟਾਕਸੀਫਾਈ ਕਰਨ ਨਾਲ ਕਿਡਨੀ ਦੀ ਕਾਰਜ ਪ੍ਰਣਾਲੀ ਵਿਚ ਸੁਧਾਰ ਹੁੰਦਾ ਹੈ ਤੇ ਇਸ ਨਾਲ ਸਕਿਨ ਸਾਫ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: