ਜੰਮੂ ਦੇ ਕਠੂਆ ਵਿਚ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਗਿਆ ਹੈ। ਹਾਦਸੇ ਵਿਚ ਇਕ ਪੁਲਿਸ ਮੁਲਾਜ਼ਮ ਦੀਪਕ ਸ਼ਰਮਾ ਦੀ ਮੌਤ ਹੋ ਗਈ। ਕਤਲ ਦਾ ਮਾਮਲਾ ਸੀ ਜਿਸ ਵਿਚ ਕਈ ਲੋਕਾਂ ਦੇ ਨਾਂ ਦਰਜ ਸੀ। ਪੁਲਿਸ ਵਲੋਂ ਇਨ੍ਹਾਂ ਬਦਮਾਸ਼ਾਂ ਨੂੰ ਘੇਰਿਆ ਜਾਂਦਾ ਹੈ ਤੇ ਸਾਰੇ ਐਨਕਾਊਂਟਰ ਵਿਚ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ।
ਜਾਣਕਾਰੀ ਮੁਤਾਬਕ ਜੀਐੱਸਟੀ ਕਠੂਆ ਦੀ ਟੀਮ ਰਾਮਗੜ੍ਹ ਦੇ ਵਿਚ ਜਦੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਪਹੁੰਚਦੀ ਹੈ ਤਾਂ ਮੁਲਜ਼ਮਾਂ ਨੇ ਗੋਲੀਆਂ ਚਲਾ ਦਿੱਤੀਆਂ ਤੇ ਪੀਐੱਸਆਈ ਦੀਪਕ ਸ਼ਰਮਾ ਤੇ ਐੱਸਪੀਓ ਅਨਿਲ ਕੁਮਾਰ ਜ਼ਖਮੀ ਹੋ ਗਏ ਤੇ ਬਾਅਦ ਵਿਚ ਦੀਪਕ ਸ਼ਰਮਾ ਨੇ ਦਮ ਤੋੜ ਦਿੱਤਾ ਤੇ ਕ੍ਰਾਸ ਫਾਇਰਿੰਗ ਵਿਚ ਗੈਂਗਸਟਰ ਵਾਸੂਦੇਵ ਨੂੰ ਗੋਲੀ ਮਾਰ ਦਿੱਤੀ ਗਈ ਹੈ। ਦੋ ਅਧਿਕਾਰੀ ਜ਼ਖਮੀ ਹੋ ਜਾਂਦੇ ਹਨ।
ਇਹ ਵੀ ਪੜ੍ਹੋ : ਮੁੱਕੇਬਾਜ਼ੀ ਵਿਸ਼ਵ ਕੁਆਲੀਫਾਇਰ ਦੇ ਪ੍ਰੀ ਕੁਆਰਟਰ ਫਾਈਨਲ ‘ਚ ਪਹੁੰਚੀ ਅਰੁੰਧਤੀ ਚੌਧਰੀ
ਦੱਸ ਦੇਈਏ ਕਿ ਮੱਖਣ ਨਾਂ ਦੇ ਵਿਅਕਤੀ ਦੀ ਵਿੱਕੀ ਸਤਿਆਵਾਲ ਨਾਲ ਦੁਸ਼ਮਣੀ ਸੀ। ਇਸੇ ਰੰਜਿਸ਼ ਵਿਚ ਮੱਖਣ ਵੱਲੋਂ ਇਕ ਵਿਅਕਤੀ ਦਾ ਕਤਲ ਕੀਤਾ ਗਿਆ ਸੀ। ਉਹ ਸਾਰੇ ਭੱਜਣ ਵਿਚ ਕਾਮਯਾਬ ਹੋਏ ਸੀ। ਸਾਰੇ ਮਾਮਲੇ ਵਿਚ ਪੁਲਿਸ ਨੂੰ ਗੱਡੀ ਬਰਾਮਦ ਹੋਈ ਸੀ ਤੇ ਡਰਾਈਵਿੰਗ ਲਾਇਸੈਂਸ ਮਿਲਿਆ ਸੀ। ਇਸ ਦੇ ਬਾਵਜੂਦ ਮੱਖਣ ਤੇ ਉਸ ਦੇ ਸਾਥੀ ਨਵਾਂ ਸਿਮਕਾਰਡ ਲੈਣ ਜੰਮੂ ਜਾਂਦੇ ਹਨ ਤਾਂ ਪੁਲਿਸ ਵੱਲੋਂ ਇਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।