ਪੰਜਾਬੀ ਅਭਿਨੇਤਾ ਤੇ ਗਾਇਕ ਦਿਲਜੀਤ ਦੁਸਾਂਝ ਨੂੰ ਹੁਣੇ ਜਿਹੇ ਅਮਰੀਕਾ ਵਿਚ ‘Sold Out’ ਸ਼ੋਅ ਲਈ ਨਿਊ ਜਰਸੀ ਦੇ ਗਵਰਨਰ ਫਿਲ ਮਰਫੀ ਤੋਂ ਪ੍ਰਸ਼ੰਸਾ ਮਿਲੀ। ਮਰਫੀ ਨੇ ਇਸ ਨੂੰ ਪੰਜਾਬੀ ਭਾਈਚਾਰੇ ਲਈ ਵੱਡਾ ਪਲ ਦੱਸਿਆ।
ਦੁਸਾਂਝ ਦਾ ਇਕ ਵੀਡੀਓ ਸਾਂਝੇ ਕਰਦੇ ਹੋਏ ਜਿਸ ਵਿਚ ਕਈ ਦਰਸ਼ਕ ਗਾਇਕ ਦੀ ਪ੍ਰਸ਼ੰਸਾ ਕਰਦੇ ਹੋਏ ਦਿਖਾਈ ਦੇ ਰਹੇ ਸਨ, ਮਰਫੀ ਨੇ ਲਿਖਿਆ ਪਿਛਲੀ ਰਾਤ @PruCentre ਵਿਚ ਇਕ ਸੋਲਡ ਆਊਟ ਸ਼ੋਅ ਦੇ ਨਾਲ ਨਿਊ ਜਰਸੀ ਵਿਚ ਆਪਣਾ ਦੌਰਾ ਲਿਆਉਣ ਲਈ ਦਿਲਜੀਤ ਦੁਸਾਂਝ ਨੂੰ ਧੰਨਵਾਦ। ਅਮਰੀਕਾ ਵਿਚ ਦਿਲਜੀਤ ਦੀ ਸਫਲ਼ਤਾ ਇਹ ਪੰਜਾਬੀ ਭਾਈਚਾਰੇ ਲਈ ਵੱਡਾ ਪਲ ਹੈ ਜਿਸ ਵਿਚ ਹਜ਼ਾਰਾਂ ਨਿਊ ਜਰਸੀਵਾਸੀ ਵੀ ਸ਼ਾਮਲ ਹਨ ਜੋ ਉਨ੍ਹਾਂ ਦੇ ਸੰਗੀਤ ‘ਤੇ ਨੱਚਦੇ ਹੋਏ ਵੱਡੇ ਹੋਏ ਹਨ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਪੋਲਿੰਗ ਬੂਥ ‘ਤੇ ਹੰਗਾਮਾ, ਵੋਟਿੰਗ ਦੌਰਾਨ ਮਸ਼ੀਨ ਹੋਈ ਖ਼ਰਾਬ, ਭੜਕੇ ਲੋਕ
ਉਨ੍ਹਾਂ ਨੇ ਆਪਣੇ ਨੋਟ ਦੀ ਸਮਾਪਤੀ ਇਕ ਪੰਜਾਬੀ ਲਾਈਨ ਨਾਲ ਕੀਤੀ ਜੋ ਉਦੋਂ ਤੋਂ ਲੋਕਪ੍ਰਿਯ ਹੋ ਗਈ ਹੈ ਜਦੋਂ ਦੁਸਾਂਝ ਨੇ ਪਹਿਲੀ ਵਾਰ ਆਪਣਏ ਕੋਚੇਲਾ ਕਾਂਸਟਰਸ ਦੌਰਾਨ ਇਸ ਦਾ ਇਸਤੇਮਾਲ ਕੀਤਾ ਸੀ। ‘ਪੰਜਾਬੀ ਆ ਗਏ’ ਬਾਅਦ ਵਿਚ ਦਿਲਜੀਤ ਨੇ ਹੱਥ ਜੋੜਨ ਵਾਲੀ ਇਮੋਜੀ ਨਾਲ ਮਰਫੀ ਨੂੰ ਪੋਸਟ ਦਾ ਜਵਾਬ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: