ਕੈਪਟਨ ਅਮਰਿਦੰਰ ਸਿੰਘ ਨੂੰ Gastroenteritis ਬੀਮਾਰੀ ਕਾਰਨ ਦਿੱਲੀ ਦੇ ਇਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਪਰ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਗਲਤ ਅਫਵਾਹਾਂ ਉਡਾਈਆਂ ਜਾ ਰਹੀਆਂ ਹਨ। ਇਨ੍ਹਾਂ ਸਾਰਿਆਂ ‘ਤੇ ਵਿਰ੍ਹਾਮ ਲਗਾਉਂਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਹੈ। ਟਵੀਟ ਕਰਦਿਆਂ ਸਾਬਕਾ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਹੈ ਕਿ ਮੈਂ ਬਿਲਕੁਲ ਠੀਕ ਹਾਂ। ਮੈਂ ਕਿਤੇ ਨਹੀਂ ਜਾ ਰਿਹਾ। ਮੈਂ ਗੰਭੀਰ Gastroenteritis ਬੀਮਾਰੀ ਤੋਂ ਠੀਕ ਹੋ ਰਿਹਾ ਹਾਂ।”
ਕੈਪਟਨ ਦੇ ਪੁੱਤਰ ਰਣਇੰਦਰ ਸਿੰਘ ਨੇ ਵੀ ਇਕ ਵੀਡੀਓ ਜਾਰੀ ਕੀਤਾ ਹੈ। ਉਨ੍ਹਾਂ ਨੇ ਪਟਿਆਲਾ ਦੀ ਜਨਤਾ ਦਾ ਭਾਜਪਾ ਨੂੰ ਵੋਟ ਲੇਣ ਲਈ ਧੰਨਵਾਦ ਪ੍ਰਗਟਾਇਆ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਕੁਝ ਲੋਕ ਉਨ੍ਹਾਂ ਦੇ ਪਿਤਾ ਕੈਪਟਨ ਅਮਰਿੰਦਰ ਸਿੰਘ ਦੀ ਖਰਾਬ ਸਿਹਤ ਨੂੰ ਲੈ ਕੇ ਅਫਵਾਹ ਫੈਲਾ ਰਹੇ ਹਨ। ਰਣਇੰਦਰ ਮੁਤਾਬਕ ਅਫਵਾਹਾਂ ਫੈਲਾਉਣ ਵਾਲਿਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।
ਰਣਇੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਗੈਸਟ੍ਰੋਐਂਟੇਰਾਇਟਿਸ ਤੋਂ ਪੀੜਤ ਹਨ। ਇਸ ਵਜ੍ਹਾ ਤੋਂ ਉਹ ਵੋਟ ਦੇਣ ਨਹੀਂ ਆ ਸਕੇ। ਅਫਵਾਹ ਫੈਲਾਉਣ ਵਾਲਿਆਂ ਨੂੰ ਕਹਿਣਾਂ ਚਾਹੁੰਦਾ ਹਾਂ ਕਿ ਉਹ ਜੋ ਕਹਿੰਦੇ ਹਨ, ਉਹ ਹਮੇਸ਼ਾ ਅਫਵਾਹ ਹੀ ਰਹੇਗਾ।
ਵੀਡੀਓ ਲਈ ਕਲਿੱਕ ਕਰੋ -:
























