ਆਮਿਰ ਖਾਨ ਦੇ ਬੇਟੇ ਜੁਨੈਦ ਖਾਨ ਦੀ ਪਹਿਲੀ ਫਿਲਮ 14 ਜੂਨ ਨੂੰ ਨੈੱਟਫਲਿਕਸ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਹਾਲਾਂਕਿ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਯੂਥ ਵਿੰਗ ਬਜਰੰਗ ਦਲ ਫਿਲਮ ਤੋਂ ਨਾਰਾਜ਼ ਨਜ਼ਰ ਆ ਰਿਹਾ ਹੈ।
ਬਾਲੀਵੁੱਡ ਹੰਗਾਮਾ ਦੀ ਰਿਪੋਰਟ ਦੇ ਮੁਤਾਬਕ, ਬਜਰੰਗ ਦਲ ਨੇ ਜੁਨੈਦ ਖਾਨ ਦੀ ਪਹਿਲੀ ਫਿਲਮ ‘ਮਹਾਰਾਜ’ ਦੇ ਨਿਰਮਾਤਾਵਾਂ, ਯਸ਼ਰਾਜ ਫਿਲਮਸ ਅਤੇ ਨੈੱਟਫਲਿਕਸ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਫਿਲਮ ਦੀ ਗਲੋਬਲ ਰਿਲੀਜ਼ ਤੋਂ ਪਹਿਲਾਂ ਸਕ੍ਰੀਨਿੰਗ ਕਰਾਉਣ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਬਜਰੰਗ ਦਲ ਵੱਲੋਂ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਫਿਲਮ ਦੇ ਪੋਸਟਰ ਤੋਂ ਲੱਗਦਾ ਹੈ ਕਿ ਫਿਲਮ ਵਿੱਚ ਹਿੰਦੂ ਧਾਰਮਿਕ ਆਗੂਆਂ ਨੂੰ ਨਕਾਰਾਤਮਕ ਰੂਪ ਵਿੱਚ ਦਿਖਾਇਆ ਗਿਆ ਹੈ। ਇਸ ਲਈ ਬਜਰੰਗ ਦਲ ਨੂੰ ਲੱਗਦਾ ਹੈ ਕਿ ਇਸ ਫਿਲਮ ਨਾਲ ਦਰਸ਼ਕਾਂ ਦੇ ਇਕ ਵਰਗ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ। ਇਸ ਨਾਲ ਅਮਨ-ਕਾਨੂੰਨ ਦੀ ਸਥਿਤੀ ਵੀ ਪੈਦਾ ਹੋ ਸਕਦੀ ਹੈ।