ਜਲੰਧਰ ਵਿਚ ਬੀਤੀ ਰਾਤ ਟਰੈਕਟਰ ਦੀ ਚਪੇਟ ਵਿਚ ਆਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਿੰਡ ਬੋਲਿਨਾ ਵਾਸੀ ਰੋਮਨਦੀਪ ਸਿੰਘ ਦਿਓਲ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਰੋਮਨਦੀਪ ਦਾ ਭਰਾ ਤੇ ਹੋਰ ਪਰਿਵਾਰ ਦੇ ਮੈਂਬਰ ਵਿਦੇਸ਼ ਵਿਚ ਰਹਿੰਦੇ ਹਨ।
ਉਨ੍ਹਾਂ ਦੇ ਆਉਣ ਦੇ ਬਾਅਦ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਘਟਨਾ ਦੇ ਬਾਅਦ ਬੋਲਿਨਾ ਦੁਆਬਾ ਪਿੰਡ ਦੇ ਸਰਪੰਚ ਕੁਲਵਿੰਦਰ ਬਾਘਾ ਨੇ ਦੱਸਿਆ ਕਿ ਰੋਮਨ ਦਾ ਪਰਿਵਾਰ ਬੋਲਿਨਾ ਪਿੰਡ ਦਾ ਜ਼ਿਮੀਂਦਾਰ ਹੈ। ਬੀਤੀ ਰਾਤ ਰੋਮਨ ਆਪਣੇ ਖੇਤ ਵਿਚ ਇਕੱਲਾ ਕੰਮ ਕਰ ਰਿਹਾ ਸੀ। ਰਾਤ 2 ਵਜੇ ਤੱਕ ਉਹ ਨਹੀਂ ਪਰਤਿਆ। ਉਸ ਦਾ ਫੋਨ ਨਹੀਂ ਲੱਗਾ ਤਾਂ ਉਸ ਦੀ ਮਾਂ ਪਰਮਿੰਦਰ ਕੌਰ ਨੇ ਰੋਮਨ ਦੇ ਦੋਸਤ ਪਰਮਵੀਰ ਸਿੰਘ ਨੂੰ ਫੋਨ ਕਰਕੇ ਰੋਮਨ ਦੇ ਨਾ ਹੋਣ ਦੀ ਜਾਣਕਾਰੀ ਦਿੱਤੀ ਜਿਸ ਦੇ ਬਾਅਦ ਪਰਮਵੀਰ ਸਿੰਘ ਖੇਤ ਵਿਚ ਗਿਆ ਤਾਂ ਦੇਖਿਆ ਕਿ ਰੋਮਨ ਟਰੈਕਟਰ ਦੇ ਟਾਇਰ ਹੇਠਾਂ ਮ੍ਰਿਤ ਪਿਆ ਸੀ।
ਇਹ ਵੀ ਪੜ੍ਹੋ : 24 ਜੂਨ ਤੋਂ ਸ਼ੁਰੂ ਹੋਵੇਗਾ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ, ਨਵੇਂ ਮੈਂਬਰ ਚੁੱਕਣਗੇ ਸਹੁੰ ਤੇ ਹੋਵੇਗੀ ਸਪੀਕਰ ਦੀ ਚੋਣ
ਜਾਣਕਾਰੀ ਮੁਤਾਬਕ ਜਦੋਂ ਪਰਮਵੀਰ ਖੇਤ ਵਿਚ ਪਹੁੰਚਿਆ ਤਾਂ ਟਰੈਕਟਰ ਉਥੇ ਸਟਾਰਟ ਖੜ੍ਹਾ ਸੀ ਜਿਸ ‘ਤੇ ਉਸ ਨੇ ਸਭ ਤੋਂ ਪਹਿਲਾਂ ਟਰੈਕਟਰ ਰੋਕਿਆ ਤੇ ਤੁਰੰਤ ਇਸ ਦੀ ਸੂਚਨਾ ਪਰਿਵਾਰ ਵਾਲਿਆਂ, ਸਰਪੰਚ ਕੁਲਵਿੰਦਰ ਬਾਘਾ ਤੇ ਪਿੰਡ ਦੇ ਬਜ਼ੁਰਗਾਂ ਨੂੰ ਦਿੱਤੀ। ਸਰਪੰਚ ਕੁਲਵਿੰਦਰ ਬਾਘਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਖੇਤ ਵਿਚ ਜਾ ਕੇ ਦੇਖਿਆ ਤਾਂ ਉਹ ਟਰਕੈਟਰ ਦੇ ਟਾਇਰ ਹੇਠਾਂ ਮ੍ਰਿਤਕ ਪਿਆ ਸੀ।
ਉਸ ਦੇ ਸਰੀਰ ‘ਤੇ ਟਾਇਰ ਚਲਾਉਣ ਦੇ ਨਿਸ਼ਾਨ ਸਨ। ਉਨ੍ਹਾਂ ਦੱਸਿਆ ਕਿ ਰੋਮਨ ਖੇਤ ਵਿਚ ਇਕੱਲੇ ਕੰਮ ਕਰ ਰਿਹਾ ਸੀ। ਇਸ ਲਈ ਹਾਦਸਾ ਕਿਵੇਂ ਹੋਇਆ, ਇਸ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੈ। ਮਾਮਲੇ ਦੀ ਜਾਂਚ ਥਾਣਾ ਪਤਾਰਾ ਦੀ ਪੁਲਿਸ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: