ਅਮਰੀਕਾ ਦੇ ਕੈਲੀਫੋਰਨੀਆ ਵਿਚ ਨਕਾਬਪੋਸ਼ ਵਿਅਕਤੀਆਂ ਨੇ ਸੁਨਿਆਰਿਆਂ ਦੀ ਦੁਕਾਨ ‘ਤੇ ਨਾ ਸਿਰਫ ਲੁੱਟ ਕੀਤੀ ਸਗੋਂ 3 ਮਿੰਟਾਂ ਦੇ ਅੰਦਰ-ਅੰਦਰ ਕਰੋੜਾਂ ਰੁਪਏ ਦੇ ਗਹਿਣੇ ਨਾਲ ਲੈ ਕੇ ਰਫੂਚੱਕਰ ਹੋ ਗਏ। ਦਰਅਸਲ ਇਕ ਸ਼ੋਅਰੂਮ ਜੋ ਕਿ ਭਾਰਤੀ ਮੂਲ ਦੇ ਵਿਅਕਤੀ ਦਾ ਹੈ, ਇਥੇ ਨਕਾਬਪੋਸ਼ ਵਿਅਕਤੀ ਸੁਨਿਆਰੇ ਦੀ ਦੁਕਾਨ ਵਿਚ ਦਾਖਲ ਹੋਏ ਤੇ ਫਿਰ ਹਥੌੜਿਆਂ ਨਾਲ ਸੇਫਟੀ ਬਾਕਸ ਤੋੜ ਦਿੱਤੇ ਗਏ ਤੇ ਕਰੋੜਾਂ ਦੇ ਗਹਿਣੇ ਨਾਲ ਲੈ ਕੇ ਫਰਾਰ ਹੋ ਗਏ।
ਦੱਸ ਦੇਈਏ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਸੋਸ਼ਲ ਮੀਡੀਆ ਉਤੇ ਇਹ ਵੀਡੀਓ ਵਾਇਰਲ ਹੋ ਰਹੀ ਹੈ ਤੇ ਲੋਕ ਇਸ ਨੂੰ ਹਾਲੀਵੁੱਡ ਦੀ ਕਿਸੇ ਵੈੱਬ ਸੀਰੀਜ ਦਾ ਸੀਨ ਹੀ ਦੱਸ ਰਹੇ ਹਨ। ਕੈਲੀਫੋਰਨੀਆ ਵਿਚ ਦਿਨ-ਦਿਹਾੜੇ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਦਰਨਜ ਤੋਂ ਵਧੇਰੇ ਲੋਕ ਦਾਖਲ ਹੁੰਦੇ ਹਨ। ਇਨ੍ਹਾਂ ਦੇ ਮੂੰਹ ਕਾਲੇ ਰੰਗ ਦੇ ਕੱਪੜੇ ਨਾਲ ਢਕੇ ਹੁੰਦੇ ਹਨ ਤੇ 3 ਮਿੰਟਾਂ ਵਿਚ ਹੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ। ਰਾਤ ਲਗਭਗ 1 ਵਜੇ ਦੇ ਕਰੀਬ ਇਹ ਨਕਾਬਪੋਸ਼ ਸ਼ੋਅਰੂਮ ਵਿਚ ਦਾਖਲ ਹੁੰਦੇ ਹਨ ਤੇ ਲੁੱਟ ਨੂੰ ਅੰਜਾਮ ਦਿੰਦੇ ਹਨ।
ਇਹ ਵੀ ਪੜ੍ਹੋ : ਬਦਰੀਨਾਥ ਜਾ ਰਿਹਾ ਟੈਂਪੂ-ਟਰੈਵਲਰ ਡਿੱਗਿਆ ਖਾਈ ‘ਚ, 12 ਦੀ ਮੌ/ਤ, 8 ਜ਼ਖਮੀ
ਕੱਚ ਦੇ ਸੇਫਟੀ ਬਾਕਸ ਤੋੜੇ ਜਾਂਦੇ ਹਨ ਤੇ ਬੈਗ ਵਿਚ ਗਹਿਣੇ ਪਾ ਕੇ ਗੱਡੀ ਵਿਚ ਬੈਠ ਕੇ ਰਫੂਚੱਕਰ ਹੋ ਜਾਂਦੇ ਹਨ। ਲੁੱਟ ਵਿਚ 12 ਤੋਂ 15 ਦੇ ਕਰੀਬ ਮਰਦ ਤੇ ਔਰਤਾਂ ਸ਼ਾਮਲ ਸਨ ਜਿਨ੍ਹਾਂ ਨੇ ਦਸਤਾਨੇ ਤੇ ਮਾਸਕ ਪਹਿਨੇ ਹੋਏ ਸਨ। ਚਸ਼ਮਦੀਦਾਂ ਨੇ ਦੱਸਿਆ ਕਿ ਜਦੋਂ ਲੁੱਟ ਦੇ ਬਾਅਦ ਉਹ ਸ਼ੋਅਰੂਮ ਵਿਚ ਦਾਖਲ ਹੋਏ ਤਾਂ ਕੁਝ ਗਹਿਣੇ ਫਰਸ਼ ‘ਤੇ ਡਿਗੇ ਹੋਏ ਸਨ। ਲੁੱਟ ਦੀ ਵਾਰਦਾਤ ਤੋਂ ਬਾਅਦ ਲੋਕਾਂ ਵਿਚ ਡਰ ਤੇ ਸਹਿਮ ਦਾ ਮਾਹੌਲ ਹੈ।