ਭਾਰਤੀ ਮਹਿਲਾ ਕ੍ਰਿਕਟ ਟੀਮਦੀ ਓਪਨਰ ਸਮ੍ਰਿਤੀ ਮੰਧਾਨਾ ਨੇ ਵਨਡੇ ਵਿਚ ਘਰੇਲੂ ਪਿਚ ‘ਤੇ ਆਪਣਾ ਪਹਿਲਾ ਸੈਂਕੜਾ ਬਣਾਇਆ। ਉਸ ਨੇ ਬੇਂਗਲੁਰੂ ਵਿਚ ਸਾਊਥ ਅਫਰੀਕੀ ਟੀਮ ਖਿਲਾਫ ਖੇਡੇ ਜਾ ਰਹੇ ਤਿੰਨ ਵਨਡੇ ਮੈਚਾਂ ਦੀ ਸੀਰੀਜ ਦੇ ਪਹਿਲੇ ਮੁਕਾਬਲੇ ਵਿਚ 127 ਗੇਂਦਾਂ ਵਿਚ 117 ਦੌੜਾਂ ਦੀ ਪਾਰੀ ਖੇਡੀ।
ਮੰਧਾਨਾ ਦੀ ਪਾਰੀ ਦੀ ਬਦੌਲਤ ਭਾਰਤ ਨੇ 8 ਵਿਕਟਾਂ ਦੇ ਨੁਕਸਾਨ ‘ਤੇ 266 ਦੌੜਾਂ ਦਾ ਟਾਰਗੈੱਟ ਸਾਊਥ ਅਫਰੀਕੀ ਟੀਮ ਦੇ ਸਾਹਮਣੇ ਰੱਖਿਆ ਹੈ। ਮੰਧਾਨਾ ਨੇ 116 ਗੇਂਦਾਂ ‘ਤੇ ਆਪਣੇ ਕਰੀਅਰ ਦਾ 6ਵਾਂ ਵਨਡੇ ਸੈਂਕੜਾ ਪੂਰਾ ਕੀਤਾ। 117 ਦੌੜਾਂ ਦੀ ਪਾਰੀ ਵਿਚ ਸਮ੍ਰਿਤੀ ਨੇ 12 ਚੌਕੇ ਤੇ ਇਕ ਛੱਕਾ ਵੀ ਜੜਿਆ। ਮੰਧਾਨਾ ਦਾ ਇਹ ਸੈਂਕੜਾ ਦੋ ਸਾਲ ਬਾਅਦ ਆਇਆ ਹੈ। ਉਨ੍ਹਾਂ ਨੇ ਆਖਰੀ ਵਾਰ ਆਪਣਾ ਵਨਡੇ ਸੈਂਕੜਾ 2022 ਵਰਲਡ ਕੱਪ ਵਿਚ ਵੈਸਟਇੰਡੀਜ਼ ਖਿਲਾਫ ਜਮਾਇਆ ਸੀ। ਉਸ ਦੇ ਬਾਅਦ ਤੋਂ ਦੋ ਵਾਰ 90 ਦੇ ਪਾਰ ਪਹੁੰਚੀ ਪਰ ਸੈਂਕੜਾ ਨਹੀਂ ਲਗਾ ਸਕੀ ਸੀ।
ਸਮ੍ਰਿਤੀ ਨੇ ਆਪਣੀ ਇਸ ਸ਼ਾਨਦਾਰ ਪਾਰੀ ਦੀ ਬਦੌਲਤ ਇੰਟਰਨੈਸ਼ਨਲ ਕ੍ਰਿਕਟ ਵਿਚ 700 ਦੌੜਾਂ ਵੀ ਪੂਰੀਆਂ ਕਰ ਲਈਆਂ। ਉਹ ਅਜਿਹਾ ਕਰਨ ਵਾਲੀ ਦੂਜੀ ਭਾਰਤੀ ਮਹਿਲਾ ਕ੍ਰਿਕਟਰ ਬਣੀ। ਉਨ੍ਹਾਂ ਤੋਂ ਪਹਿਲਾਂ ਸਿਰਫ ਮਿਤਾਲੀ ਰਾਜ ਹੀ ਅਜਿਹਾ ਕਰ ਸਕੀ ਹੈ। ਮਹਿਲਾ ਕ੍ਰਿਕਟ ਵਿਚ ਸਮ੍ਰਿਤੀ ਤੋਂ ਪਹਿਲਾਂ 5 ਖਿਡਾਰੀ 7000 ਤੋਂ ਵੱਧ ਦੌੜਾਂ ਬਣਾ ਚੁੱਕੀ ਹੈ। ਮਿਤਾਲੀ ਦੇ ਸਭ ਤੋਂ ਵੱਧ 10868 ਦੌੜਾਂ ਹਨ। ਇਸ ਦੇ ਬਾਅਦ ਲਿਸਟ ਵਿਚ ਇੰਗਲੈਂਡ ਦੀ ਸ਼ਾਰਲੋਟ ਐਡਵਰਡਸ, ਨਿਊਜ਼ੀਲੈਂਡ ਦੀ ਸੂਜ਼ੀ ਬੇਟਸ, ਵੈਸਟਇੰਡੀਜ਼ ਦੀ ਸਟੈਫਨੀ ਟੇਲਰ ਅਤੇ ਆਸਟਰੇਲੀਆ ਦੀ ਮੇਗ ਲੈਨਿੰਗ ਦੇ ਨਾਂ ਸਾਹਮਣੇ ਆਉਂਦੇ ਹਨ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 8 ਵਿਕਟਾਂ ‘ਤੇ 265 ਦੌੜਾਂ ਬਣਾਈਆਂ। ਭਾਰਤੀ ਟੀਮ ਦੀ ਸ਼ੁਰੂਆਤ ਕਾਫੀ ਖਰਾਬ ਰਹੀ। ਓਪਨਰ ਸ਼ੇਫਾਲੀ ਵਰਮਾ 15 ਦੌੜਾਂ ਦੇ ਸਕੋਰ ‘ਤੇ ਪਵੇਲੀਅਨ ਪਰਤ ਗਈ। ਭਾਰਤ ਦੀ ਅੱਧੀ ਟੀਮ 99 ਦੌੜਾਂ ਦੇ ਸਕੋਰ ‘ਤੇ ਪਵੇਲੀਅਨ ਪਰਤ ਚੁੱਕੀਸੀ। ਇਸ ਦੇ ਬਾਅਦ ਸਮ੍ਰਿਤੀ ਮੰਧਾਨਾ ਨੇ ਦੀਪਤੀ ਸ਼ਰਮਾ ਦੇ ਨਾਲ ਟੀਮ ਦੀ ਪਾਰੀ ਨੂੰ ਸੰਭਾਲਿਆ। ਸਮ੍ਰਿਤੀ ਨੇ ਪਹਿਲਾਂ 61 ਗੇਂਦਾਂ ‘ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਤੇ ਉਸ ਦੇ ਬਾਅਦ 117 ਦੌੜਾਂ ਬਣਾ ਕੇ ਭਾਰਤ ਦਾ ਸਕੋਰ 250 ਤੋਂ ਉਪਰ ਪਹੁੰਚਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ।
ਇਹ ਵੀ ਪੜ੍ਹੋ : NRI ਕਪਲ ਨਾਲ ਹਿਮਾਚਲ ‘ਚ ਹੋਈ ਮਾਰਕੁੱਟ ਮਾਮਲੇ ‘ਚ ਵੱਡਾ ਐਕਸ਼ਨ, ਅੰਮ੍ਰਿਤਸਰ ‘ਚ ਦਰਜ ਹੋਈ ਜ਼ੀਰੋ FIR
ਸਮ੍ਰਿਤੀ ਤੇ ਦੀਪਤੀ ਦੇ ਵਿਚ 92 ਗੇਂਦਾਂ ‘ਤੇ 81 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਦੇ ਬਾਅਦ ਸਮ੍ਰਿਤੀ ਨੇ ਪੂਜਾ ਵਸਤਰਾਕਰ ਦੇ ਨਾਲ 54 ਗੇਂਦਾਂ ‘ਤੇ 58 ਦੌੜਾਂ ਜੋੜੀਆਂ। ਦੀਪਤੀ ਨੇ 48 ਗੇਂਦਾਂ ‘ਤੇ 3 ਜਦੋਂ ਕਿ ਪੂਜਾਨੇ 42 ਗੇਂਦਾਂ ‘ਤੇ 31 ਦੌੜਾਂ ਦੀ ਨਾਟਆਊਟ ਪਾਰੀ ਖੇਡੀ।
ਵੀਡੀਓ ਲਈ ਕਲਿੱਕ ਕਰੋ -: