ਭਾਰਤ ਤੇ ਦੇਸ਼ ਦੇ ਕੇਂਦਰੀ ਬੈਂਕ ਆਰਬੀਆਈ ਨੂੰ ਲੈ ਕੇ ਚੰਗੀ ਖਬਰ ਹੈ। ਭਾਰਤੀ ਰਿਜ਼ਰਵ ਬੈਂਕ ਨੂੰ ਲੰਦਨ ਦੀ ਸੈਂਟਰਲ ਬੈਂਕਿੰਗ ਵੱਲੋਂ ਸਾਲ 2024 ਦਾ ‘ਰਿਸਕ ਮੈਨੇਜਰ ਆਫ ਦਿ ਈਅਰ 2024’ ਪੁਰਸਕਾਰ ਦਿੱਤਾ ਗਿਆ ਹੈ। ਆਰਬੀਆਈ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਕੀਤੀ ਆਪਣੀ ਪੋਸਟ ਵਿਚ ਦਿੱਤੀ ਹੈ। ਪੋਸਟ ਵਿਚ ਦੱਸਿਆ ਕਿ ਕੇਂਦਰੀ ਬੈਂਕ ਨੂੰ ਇਹ ਪੁਰਸਕਾਰ ਰਿਸਕ ਕਲਚਰ ਨੂੰ ਲੈ ਕੇ ਕੀਤੇ ਅਵੇਅਰਨੈੱਸ ਨੂੰ ਲੈ ਕੇ ਮਿਲਿਆ ਹੈ। ਆਰਬੀਆਈ ਵੱਲੋਂ ਇਹ ਪੁਰਸਕਾਰ ਐਗਜ਼ੀਕਿਊਟਿਵ ਡਾਇਰੈਕਟਰ ਮਨੋਰੰਜਨ ਮਿਸ਼ਰਾ ਨੇ ਪ੍ਰਾਪਤ ਕੀਤਾ ਹੈ। ਆਰਬੀਆਈ ਦੇ ਵਿਆਜ ਦਰਾਂ ਵਿਚ ਬਦਲਾਅ ਨਾ ਕਰਨ ਦੇ ਫੈਸਲੇ ਦੇ ਚੱਲਦੇ ਕੁਝ ਸੈਕਟਰ ਨੇ ਜ਼ਬਰਦਸਤ ਤੇਜ਼ੀ ਦਿਖਾਈ ਹੈ। ਬੈਂਕਿੰਗ, ਫਾਈਨਾਂਸ, ਆਟੋ ਤੇ ਰੀਅਲ ਅਸਟੇਟ ਸੈਕਟਰ ਦੇ ਸ਼ੇਅਰਾਂ ਵਿਚ 9.5 ਫੀਸਦੀ ਤੱਕ ਦੀ ਗ੍ਰੋਥ ਦੇਖੀ ਗਈ ਹੈ। ਆਰਬੀਆਈ ਨੇ ਆਪਣੀ ਜੂਨ ਦੀ ਮੁਦਰਾ ਨੀਤੀ ਵਿਚ ਰੈਪੋ ਰੇਟ ਨੂੰ 6.5 ਫੀਸਦੀ ‘ਤੇ ਕਾਇਮ ਰੱਖਿਆ ਹੈ।
ਬੀਐੱਸਈ ਸੈਂਸੇਕਸ ‘ਤੇ ਲਿਸਟਿਡ ਸਾਰੀਆਂ ਕੰਪਨੀਆਂ ਦਾ ਮਾਰਕੀਟ ਕੈਪੀਟਲਾਈਜੇਸ਼ਨ 423.27 ਲੱਖ ਕਰੋੜ ਰੁਪਏ ਹੋ ਗਿਆ ਹੈ ਜਦੋਂ ਕਿ ਇਕ ਦਿਨ ਵਿਚ 7.38 ਲੱਖ ਕਰੋੜ ਰੁਪਏ ਦਾ ਵੈਲੂਏਸ਼ਨ ਵਧਿਆ ਹੈ। ਸ਼ੇਅਰ ਬਾਜ਼ਾਰ ਵਿਚ ਇਹ ਤੇਜ਼ੀ ਉਦੋਂ ਦੇਖੀ ਗਈ ਜਦੋਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ 4 ਜੂਨ ਨੂੰ ਦੇਸ਼ ਦੇ 5 ਕਰੋੜ ਰਿਟੇਲ ਨਿਵੇਸ਼ਕਾਂ ਨੂੰ 30 ਲੱਖ ਕਰੋੜ ਰੁਪਏ ਦਾ ਨੁਕਸਾਨ ਪਹੁੰਚਣ ਦੇ ਸਭ ਤੋਂ ਵੱਡੇ ਸਟਾਕ ਮਾਰਕੀਟ ਸਕੈਮ ਹੋਣ ਦੇ ਦੋਸ਼ ਲਗਾਏ ਹਨ। ਜੇਕਰ ਵੱਖ-ਵੱਖ ਸੇਅਰਾਂ ਨੂੰ ਦੇਖੀਏ ਤਾਂ ਵਿਪਰੋ, ਇਫੋਸਿਸ, ਟੈੱਕ ਮਹਿੰਦਰਾ, ਟੀਸੀਐੱਸ ਤੇ ਐੱਚਸੀਐੱਲ ਟੈੱਕ ਦੇ ਸ਼ੇਅਰਾਂ ਵਿਚ ਜ਼ਬਰਦਸਤ ਦੇਖੀ ਗਈ ਹੈ। ਇਹ ਸਾਰੇ ਸ਼ੇਅਰ ਟੌਪ ਗੇਨਰ ਰਹੇ ਹਨ ਤੇ ਇਹ 5 ਫੀਸਦੀ ਤੱਕ ਚੜ੍ਹ ਗਏ ਹਨ।
ਇਹ ਵੀ ਪੜ੍ਹੋ : ਡਾ. ਓਬਰਾਏ ਸਿੰਘ ਦੇ ਯਤਨਾਂ ਸਦਕਾ ਨੌਜਵਾਨ ਦੀ ਦੇ/ਹ ਪਹੁੰਚੀ ਭਾਰਤ, 2 ਮਾਸੂਮ ਬੱਚਿਆਂ ਦਾ ਪਿਤਾ ਸੀ ਮ੍ਰਿ.ਤਕ
ਦੱਸ ਦੇਈਏ ਕਿ ਆਰਬੀਆਈ ਦੀ ਮੁਦਰਾ ਨੀਤੀ ਦਾ ਐਲਾਨ ਕਰਦੇ ਸਮੇਂ ਸ਼ਕਤੀਕਾਂਤ ਦਾਸ ਨੇ ਡਿਜੀਟਲ ਪੇਮੈਂਟ ਫਰਾਡ ਦੀ ਵਧਦੀ ਗਿਣਤੀ ‘ਤੇ ਚਿੰਤਾ ਪ੍ਰਗਟਾਈ ਸੀ। ਉਨ੍ਹਾਂ ਕਿਹਾ ਸੀ ਕਿ ਡਿਜੀਟਲ ਪੇਮੈਂਟ ਸਿਸਟਮ ਨੂੰ ਇਸ ਤਰ੍ਹਾਂ ਦੇ ਫਰਾਡ ਤੋਂ ਬਚਾਉਣ ਦੀ ਲੋੜ ਹੈ। ਇਸ ਲਈ ਆਰਬੀਆਈ ਤੱਕ ਅਜਿਹਾ ਡਿਜੀਟਲ ਪੇਮੈਂਟ ਇੰਟੈਲੀਜੈਂਸ ਪਲੇਟਫਾਰਮ ਬਣਾਉਣ ਦਾ ਪ੍ਰਸਤਾਵ ਕਰਦਾ ਹੈ ਜੋ ਨੈਟਵਰਕ ਦੇ ਲੈਵਲ ‘ਤੇ ਹੀ ਇੰਟੈਲੀਜੈਂਸ ਨਿਗਰਾਨੀ ਕਰੇਗਾ। ਇੰਨਾ ਹੀ ਨਹੀਂ ਇਹ ਰੀਅਲ ਟਾਈਮ ਵਿਚ ਪੂਰੇ ਡਿਜੀਟਲ ਪੇਮੈਂਟ ਇਸਕੋਸਿਸਟਮ ਵਿਚ ਡਾਟਾ ਸ਼ੇਅਰਿੰਗ ਕਰੇਗਾ। ਇਸ ਪਲੇਟਫਾਰਮ ਦੇ ਡਿਵੈਲਪਮੈਂਟ ਨੂੰ ਅੱਗੇ ਵਧਾਉਣ ਲਈ ਭਾਰਤੀ ਰਿਜ਼ਰਵ ਬੈਂਕ ਨੇ ਇਕ ਕਮੇਟੀ ਗਠਿਤ ਕੀਤੀ ਹੈ। ਇਹ ਕਮੇਟੀ ਇਸ ਪਲੇਟਫਾਰਮ ਨਾਲ ਜੁੜੇ ਵੱਖ-ਵੱਖ ਪਹਿਲੂਆਂ ਤੇ ਉਸ ਦੇ ਕੰਮ ਦੀ ਟ੍ਰੇਨਿੰਗ ਕਰੇਗਾ।