ammy update bad news: ਪੰਜਾਬੀ ਗਾਇਕ-ਅਦਾਕਾਰ ਐਮੀ ਵਿਰਕ ਇਨ੍ਹੀਂ ਦਿਨੀਂ ਆਪਣੀ ਫਿਲਮ ‘ਕੁੜੀ ਹਰਿਆਣੇ ਵਾਲ ਦੀ’ ਨੂੰ ਲੈ ਕੇ ਸੁਰਖੀਆਂ ‘ਚ ਹਨ। ਜੋ 14 ਜੂਨ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਇਸ ਫਿਲਮ ‘ਚ ਐਮੀ ਨਾਲ ਅਦਾਕਾਰਾ ਸੋਨਮ ਬਾਜਵਾ ਨਜ਼ਰ ਆ ਰਹੀ ਹੈ। ਇਹ ਫਿਲਮ ਹਰਿਆਣਾ ਅਤੇ ਪੰਜਾਬ ਵਿੱਚ ਕੁਸ਼ਤੀ ਲਈ ਡੂੰਘੇ ਜਨੂੰਨ ਦੀ ਪਿੱਠਭੂਮੀ ‘ਤੇ ਆਧਾਰਿਤ ਹੈ। ਐਮੀ ਵਿਰਕ ਆਪਣੀ ਫਿਲਮ ਦਾ ਜ਼ੋਰਦਾਰ ਪ੍ਰਮੋਸ਼ਨ ਕਰਦੇ ਨਜ਼ਰ ਆ ਰਹੇ ਹਨ।
ਐਮੀ ਵਿਰਕ ਹੁਣ ਤੱਕ ਉਹ ਕਈ ਇੰਟਰਵਿਊਜ਼ ‘ਚ ਇਸ ਫਿਲਮ ਅਤੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕਰ ਚੁੱਕੇ ਹਨ। ਹੁਣ ਉਨ੍ਹਾਂ ਨੇ ਆਪਣੀ ਆਉਣ ਵਾਲੀ ਬਾਲੀਵੁੱਡ ਫਿਲਮ ‘ਬੈਡ ਨਿਊਜ਼’ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਜੋ ਅਗਲੇ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ। ਐਮੀ ਵਿਰਕ ਨੇ ਆਪਣੀ ਆਉਣ ਵਾਲੀ ਬਾਲੀਵੁੱਡ ਫਿਲਮ ‘ਬੈਡ ਨਿਊਜ਼’ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਫਿਲਮ ਦੇ ਟ੍ਰੇਲਰ ਦੀ ਰਿਲੀਜ਼ ਡੇਟ ਬਾਰੇ ਉਨ੍ਹਾਂ ਕਿਹਾ- ਫਿਲਮ ‘ਬੈਡ ਨਿਊਜ਼’ ਦਾ ਟ੍ਰੇਲਰ ਇਕ-ਦੋ ਹਫਤਿਆਂ ‘ਚ ਰਿਲੀਜ਼ ਹੋਣ ਜਾ ਰਿਹਾ ਹੈ। ਇੰਨਾ ਹੀ ਨਹੀਂ, ਬਾਲੀਵੁੱਡ ‘ਚ ਆਪਣੇ ਸਫਰ, ਲੀਡ ‘ਚ ਬਦਲਾਅ ਅਤੇ ਸੈਕਿੰਡ ਲੀਡ ਬਾਰੇ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਉਸ ਨੇ ਕਿਹਾ ਕਿ ਉਹ ‘ਬਹੁਤ ਚੰਗਾ ਮਹਿਸੂਸ ਕਰ ਰਹੇ ਹਨ।’ ਦੱਸ ਦੇਈਏ ਕਿ ਐਮੀ ਇਸ ਤੋਂ ਪਹਿਲਾਂ ਰਣਵੀਰ ਸਿੰਘ, ਅਜੈ ਦੇਵਗਨ, ਅਕਸ਼ੈ ਕੁਮਾਰ ਵਰਗੇ ਮਸ਼ਹੂਰ ਹਸਤੀਆਂ ਨਾਲ ਹਿੰਦੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਉਹ ਵਿੱਕੀ ਕੌਸ਼ਲ ਨਾਲ ਫਿਲਮ ‘ਬੈਡ ਨਿਊਜ਼‘ ‘ਚ ਨਜ਼ਰ ਆਉਣਗੇ ।
ਆਨੰਦ ਤਿਵਾਰੀ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਤ੍ਰਿਪਤੀ ਡਿਮਰੀ ਵੀ ਹੈ। ਕਰਨ ਜੌਹਰ ਧਰਮਾ ਪ੍ਰੋਡਕਸ਼ਨ ਦੇ ਨਾਲ ਐਮਾਜ਼ਾਨ ਪ੍ਰਾਈਮ ਅਤੇ ਲਿਓ ਮੀਡੀਆ ਕਲੈਕਟਿਵ ਨਾਲ ਫਿਲਮ ਦਾ ਸਮਰਥਨ ਕਰ ਰਹੇ ਹਨ। ਗਾਇਕ ਨੇ ਅੱਗੇ ਦੱਸਿਆ ਕਿ ਇਹ ਫਿਲਮ 19 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਲਈ ਉਨ੍ਹਾਂ ਨੇ ਕਿਹਾ ਹੈ ਕਿ ਦਰਸ਼ਕ ਇਸ ਨੂੰ ਕਾਫੀ ਪਸੰਦ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਬਾਲੀਵੁੱਡ ‘ਚ ਕੰਮ ਕਰਨ ਤੋਂ ਬਾਅਦ ਉਹ ਹੁਣ ਹਾਲੀਵੁੱਡ ‘ਚ ਕੰਮ ਕਰਨਾ ਚਾਹੁੰਦੇ ਹਨ । ਐਮੀ ਦਾ ਉਸ ਇੰਡਸਟਰੀ ‘ਚ ਕੰਮ ਕਰਨ ਦਾ ਸੁਪਨਾ ਹੈ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .