ਅਗਲੇ ਮਹੀਨੇ ਹੋਣ ਜਾ ਰਹੀ ਜ਼ਿੰਬਾਬਵੇ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਟੀਮ 6 ਜੁਲਾਈ ਤੋਂ 14 ਜੁਲਾਈ ਤੱਕ ਹਰਾਰੇ ਸਪੋਰਟਸ ਕਲੱਬ ਵਿਚ 5 ਟੀ-20 ਮੈਚਾਂ ਦੀ ਸੀਰੀਜ ਖੇਡੇਗੀ।
ਟੀ-20 ਵਰਲਡ ਕੱਪ ਵਿਚ ਟ੍ਰੈਵਲਿੰਗ ਰਿਜਰਵ ਰਹੇ ਸ਼ੁਭਮਨ ਗਿੱਲ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ। ਉਨ੍ਹਾਂ ਨੂੰ ਜ਼ਿੰਬਾਬਵੇ ਖਿਲਾਫ ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਕਪਤਾਨ ਬਣਾਇਆ ਗਿਆ ਹੈ। ਹਾਲਾਂਕਿ ਬੀਸੀਸੀਆਈ ਬੋਰਡ ਨੇ ਉਪ ਕਪਤਾਨ ਦੇ ਨਾਂ ਦਾ ਐਲਾਨ ਨਹੀਂ ਕੀਤਾ ਹੈ। ਸ਼ੁਭਮਨ ਗਿੱਲ ਭਾਰਤ ਦੇ ਓਵਰਆਲ 46ਵੇਂ ਕਪਤਾਨ ਬਣੇ ਹਨ। ਦੂਜੇ ਪਾਸੇ ਟੀ-20 ਫਾਰਮੇਟ ਵਿਚ ਭਾਰਤੀ ਟੀਮ ਦੇ 14ਵੇਂ ਕਪਤਾਨ ਹਨ।
ਇਹ ਵੀ ਪੜ੍ਹੋ : ਭਾਜਪਾ ਪ੍ਰਧਾਨ ਜੇਪੀ ਨੱਡਾ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਰਾਜ ਸਭਾ ‘ਚ ਬਣਾਏ ਗਏ ਸਦਨ ਦੇ ਨੇਤਾ
ਭਾਰਤੀ ਟੀਮ ਨੇ ਆਖਰੀ ਵਾਰ 2022 ਵਿਚ ਜ਼ਿੰਬਾਬਵੇ ਦਾ ਦੌਰਾ ਕੀਤਾ ਸੀ। ਟੀਮ ਨੇ 3 ਵਨਡੇ ਮੈਚਾਂ ਦੀ ਸੀਰੀਜ ਖੇਡੀ ਸੀ। ਟੀਮ ਨੇ ਤਿੰਨੋਂ ਮੈਚ ਜਿੱਤ ਕੇ ਸੀਰੀਜ ‘ਤੇ 3-0 ਨਾਲ ਕਬਜ਼ਾ ਜਮਾਇਆ ਸੀ। ਆਖਰੀ ਟੀ-20 ਸੀਰੀਜ ਭਾਰਤ ਨੇ ਜ਼ਿੰਬਾਬਵੇ ਨੇ 2016 ਵਿਚ ਖੇਡੀ ਸੀ ਜਿਥੇ ਟੀਮ ਇੰਡੀਆ 2-1 ਤੋਂ ਜਿੱਤੀ ਸੀ।