ਟੀ-20 ਵਿਸ਼ਵ ਕੱਪ 2024 ਵਿੱਚ ਭਾਰਤੀ ਟੀਮ ਨੇ ਇਤਿਹਾਸ ਰਚਦੇ ਹੋਏ ਦੂਜੀ ਵਾਰ ਖਿਤਾਬ ਆਪਣੇ ਨਾਮ ਕਰ ਲਿਆ ਹੈ। ਫਾਈਨਲ ਵਿੱਚ ਦੱਖਣੀ ਅਫਰੀਕਾ ਦੇ ਖਿਲਾਫ਼ ਭਾਰਤ ਨੇ 7 ਦੌੜਾਂ ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਦੇ ਬਾਅਦ ਹੁਣ BCCI ਨੇ ਭਾਰਤੀ ਟੀਮ ਲਈ ਵੱਡਾ ਐਲਾਨ ਕੀਤਾ ਹੈ। ਜੈ ਸ਼ਾਹ ਨੇ ਦੱਸਿਆ ਕਿ ਹੁਣ ਭਾਰਤੀ ਟੀਮ ਨੂੰ ਬਤੌਰ ਪ੍ਰਾਈਜ਼ ਮਨੀ 125 ਕਰੋੜ ਰੁਪਏ ਦਿੱਤੇ ਜਾਣਗੇ।
BCCI ਸਕੱਤਰ ਜੈ ਸ਼ਾਹ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦੇ ਹੋਏ T20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਣ ਦੇ ਲਈ ਭਾਰਤੀ ਟੀਮ ਨੂੰ ਵਧਾਈ ਦਿੱਤੀ। ਨਾਲ ਹੀ ਉਨ੍ਹਾਂ ਨੇ ਬਤੌਰ ਇਨਾਮ ਰਾਸ਼ੀ ਭਾਰਤੀ ਟੀਮ ਦੇ ਲਈ 125 ਕਰੋੜ ਰੁਪਏ ਦਾ ਐਲਾਨ ਵੀ ਕੀਤਾ। ਇਸ ਇਤਿਹਾਸਿਕ ਉਪਲਬਧੀ ਦੇ ਲਈ ਜੈ ਸ਼ਾਹ ਨੇ ਸਾਰੇ ਖਿਡਾਰੀਆਂ, ਕੋਚਾਂ ਤੇ ਸਹਿਯੋਗੀ ਸਟਾਫ਼ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤੀ ਟੀਮ ਨੇ ਇਸ ਪੂਰੇ ਟੀ-20 ਵਿਸ਼ਵ ਕੱਪ ਸੀਜ਼ਨ ਵਿੱਚ ਸ਼ਾਨਦਾਰ ਖੇਡ ਦਿਖਾਈ। ਨਾਲ ਹੀ ਮਜ਼ਬੂਤ ਇਰਾਦੇ ਤੇ ਖੇਡ ਭਾਵਨਾ ਦਾ ਵੀ ਪ੍ਰਦਰਸ਼ਨ ਕੀਤਾ ਹੈ।
ਇਹ ਵੀ ਪੜ੍ਹੋ: ਅਜਨਾਲਾ : ਦੋਸਤਾਂ ਨਾਲ ਨਹਿਰ ‘ਚ ਨਹਾਉਣ ਗਿਆ ਨੌਜਵਾਨ ਰੁੜ੍ਹਿਆ, ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ
ਜੈ ਸ਼ਾਹ ਨੇ ਪੋਸਟ ਵਿੱਚ ਲਿਖਿਆ, “ਟੀ-20 ਵਿਸ਼ਵ ਕੱਪ 2024 ਖਿਤਾਬ ਜਿੱਤਣ ਦੇ ਬਾਅਦ ਭਾਰਤੀ ਟੀਮ ਦੇ ਲਈ 125 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਟੀਮ ਨੇ ਪੂਰੇ ਟੂਰਨਾਮੈਂਟ ਵਿੱਚ ਮਜ਼ਬੂਤ ਇਰਾਦੇ ਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ ਹੈ। ਇਸ ਸ਼ਾਨਦਾਰ ਉਪਲਬਧੀ ਦੇ ਲਈ ਸਾਰੇ ਖਿਡਾਰੀਆਂ, ਕੋਚ ਤੇ ਸਹਿਯੋਗੀ ਸਟਾਫ ਨੂੰ ਵਧਾਈ।”
ਦੱਸ ਦੇਈਏ ਕਿ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਭਾਰਤੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਇਸ ਟੀਮ ਨੇ ਇਤਿਹਾਸ ਵਿੱਚ ਚੌਥੀ ਵਾਰ ਕੋਈ ਵਿਸ਼ਵ ਕੱਪ ਖਿਤਾਬ ਜਿੱਤਿਆ ਹੈ। ਭਾਰਤੀ ਟੀਮ ਨੇ ਸ਼ਨੀਵਾਰ ਨੂੰ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਮਾਤ ਦਿੱਤੀ। ਇਸ ਜਿੱਤ ਦੇ ਨਾਲ ਹੀ 140 ਕਰੋੜ ਭਾਰਤੀਆਂ ਨੂੰ ਜਸ਼ਨ ਮਨਾਉਣ ਦਾ ਸੁਨਹਿਰਾ ਮੌਕਾ ਦਿੱਤਾ। ਦੱਸ ਦੇਈਏ ਕਿ ਭਾਰਤੀ ਟੀਮ ਨੇ ਦੋ ਵਾਰ ਵਨਡੇ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਹੈ। ਜਦਕਿ ਦੋ ਵਾਰ ਹੀ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ ਹੈ। ਟੀਮ ਨੇ ਪਿਛਲਾ ਵਿਸ਼ਵ ਕੱਪ 2011 ਵਿੱਚ ਜਿੱਤਿਆ ਸੀ। ਹੁਣ 13 ਸਾਲਾਂ ਬਾਅਦ ਕੋਈ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਹੈ।
ਵੀਡੀਓ ਲਈ ਕਲਿੱਕ ਕਰੋ -: