ਪੰਜਾਬ ਦੇ ਲੋਕਾਂ ਨੂੰ ਦੁੱਧ ਅਤੇ ਦੇਸੀ ਘਿਓ ਦੇ ਸੇਵਨ ਦੌਰਾਨ ਸਾਵਧਾਨੀ ਵਰਤਣ ਦੀ ਲੋੜ ਹੈ। ਦਰਅਸਲ ਪੰਜਾਬ ‘ਚ ਦੁਕਾਨਾਂ ‘ਤੇ ਖੁੱਲ੍ਹੇਆਮ ਵਿਕ ਰਿਹਾ ਦੁੱਧ ਅਤੇ ਦੇਸੀ ਘਿਓ ਸ਼ੁੱਧ ਨਹੀਂ ਹੈ। ਇਹ ਵੱਡਾ ਖੁਲਾਸਾ ਪੰਜਾਬ ਸਰਕਾਰ ਵੱਲੋਂ ਲਏ ਗਏ ਦੁੱਧ ਦੇ ਸੈਂਪਲਾਂ ਤੋਂ ਹੋਇਆ ਹੈ। ਜਾਂਚ ‘ਚ 2023-24 ‘ਚ ਦੇਸੀ ਘਿਓ ਦੇ 21 ਫੀਸਦੀ ਅਤੇ ਦੁੱਧ ਦੇ 13.6 ਫੀਸਦੀ ਸੈਂਪਲ ਮਾਪਦੰਡਾਂ ‘ਤੇ ਪੂਰੇ ਨਹੀਂ ਉਤਰੇ।
ਪੰਜਾਬ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਅਨੁਸਾਰ ਸਾਲ 2023 ਅਤੇ 2024 ਵਿੱਚ ਦੁੱਧ ਦੇ 646 ਸੈਂਪਲ ਲਏ ਗਏ ਸਨ। ਇਨ੍ਹਾਂ ਵਿੱਚੋਂ 88 ਮਾਪਦੰਡਾਂ ‘ਤੇ ਖਰੇ ਨਹੀਂ ਉਤਰੇ। ਖੋਏ ਦੇ 26 ਫੀਸਦੀ ਨਮੂਨੇ ਫੇਲ੍ਹ ਹੋਏ ਹਨ। ਪਿਛਲੇ ਤਿੰਨ ਸਾਲਾਂ ਵਿੱਚ ਦੁੱਧ ਦੇ 20988 ਸੈਂਪਲ ਲਏ ਗਏ ਹਨ। ਇਨ੍ਹਾਂ ਵਿੱਚੋਂ 3712 ਸੈਂਪਲ ਗਲਤ ਪਾਏ ਗਏ। ਸਾਲ 2023-24 ਵਿੱਚ ਕੁੱਲ 6041 ਦੁੱਧ ਦੇ ਨਮੂਨੇ ਲਏ ਗਏ ਸਨ। ਇਸ ਵਿੱਚ 929 ਨਮੂਨੇ ਫੇਲ੍ਹ ਹੋਏ।
ਸਾਲ 2023-24 ਵਿੱਚ ਪੰਜਾਬ ਸਰਕਾਰ ਨੇ 1577 ਸਿਵਲ ਕੇਸ ਦਾਇਰ ਕੀਤੇ ਸਨ। ਇਨ੍ਹਾਂ ਵਿੱਚੋਂ 76 ਕੇਸਾਂ ਵਿੱਚ ਅਪਰਾਧਿਕ ਕਾਰਵਾਈ ਕੀਤੀ ਗਈ ਹੈ। ਪਿਛਲੇ ਤਿੰਨ ਸਾਲਾਂ ਵਿੱਚ 194 ਫੇਲ ਸੈਂਪਲਾਂ ਦੇ ਮਾਲਕਾਂ ਖ਼ਿਲਾਫ਼ ਅਪਰਾਧਿਕ ਕਾਰਵਾਈ ਕੀਤੀ ਗਈ ਹੈ। ਫੇਲ੍ਹ ਹੋਏ ਕੁਝ ਨਮੂਨਿਆਂ ਵਿੱਚ ਪਾਣੀ ਦੀ ਮਿਲਾਵਟ ਪਾਈ ਗਈ ਜਾਂ ਮਿਲਕ ਪਾਊਡਰ ਜਾਂ ਯੂਰੀਆ ਆਦਿ ਦੀ ਮਿਲਾਵਟ ਪਾਈ ਗਈ ਹੈ।
ਇਹ ਵੀ ਪੜ੍ਹੋ : ਅੰਡਰ-17 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਭਾਰਤ ਦਾ ਪਹਿਲਾ ਤਮਗਾ, ਰੌਨਕ ਦਹਿਆ ਨੇ ਜਿੱਤਿਆ ਕਾਂਸੀ ਦਾ ਤਗਮਾ
ਪੰਜਾਬ ਦੇ ਲੋਕਾਂ ਨੂੰ ਸ਼ੁੱਧ ਦੁੱਧ ਅਤੇ ਖਾਣ-ਪੀਣ ਦੀਆਂ ਵਸਤੂਆਂ ਮਿਲ ਸਕਣ, ਇਸ ਦੇ ਲਈ ਰੋਜ਼ਾਨਾ ਤਿੰਨ ਤੋਂ ਚਾਰ ਸੈਂਪਲ ਲਏ ਜਾਂਦੇ ਹਨ। ਇਨ੍ਹਾਂ ਹੀ ਨਹੀਂ ਦਾਲਾਂ ਅਤੇ ਹੋਰ ਚੀਜ਼ਾਂ ਦੇ ਸੈਂਪਲ ਵੀ ਸਿਹਤ ਵਿਭਾਗ ਵੱਲੋਂ ਲਏ ਜਾਂਦੇ ਹਨ। ਇਸ ਦੇ ਨਾਲ ਹੀ ਜਾਗਰੂਕਤਾ ਪੈਦਾ ਕਰਨ ਲਈ ਡੇਅਰੀ ਵਿਭਾਗ ਵੱਲੋਂ ਮੋਬਾਈਲ ਵੈਨਾਂ ਰਾਹੀਂ ਕੈਂਪ ਵੀ ਲਗਾਏ ਜਾਂਦੇ ਹਨ। ਇਨ੍ਹਾਂ ਸੈਂਪਲਾਂ ਲਈ ਲੋਕਾਂ ਨੂੰ ਕੁਝ ਵੀ ਨਹੀਂ ਦੇਣਾ ਪੈਂਦਾ। ਇਸ ਦੇ ਪਿੱਛੇ ਕੋਸ਼ਿਸ਼ ਇਹ ਹੈ ਕਿ ਲੋਕ ਖੁਦ ਖਾਣ-ਪੀਣ ਦੀਆਂ ਚੀਜ਼ਾਂ ਬਾਰੇ ਜਾਗਰੂਕ ਹੋਣ।
ਵੀਡੀਓ ਲਈ ਕਲਿੱਕ ਕਰੋ -: