ਟੀਵੀ ਇੰਡਸਟਰੀ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮਸ਼ਹੂਰ ਅਦਾਕਾਰ ਵਿਕਾਸ ਸੇਠੀ ਦਾ ਦਿਹਾਂਤ ਹੋ ਗਿਆ ਹੈ। ‘ਕਿਉਂਕਿ ਸਾਸ ਭੀ ਕਭੀ ਬਹੂ ਥੀ’ ਤੋਂ ਪਛਾਣ ਬਣਾਉਣ ਵਾਲਾ ਅਦਾਕਾਰ ਇਸ ਦੁਨੀਆ ‘ਚ ਨਹੀਂ ਰਿਹਾ। ਵਿਕਾਸ ਸੇਠੀ ਦਾ 48 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਸ ਦੀ ਮੌਤ ਦਾ ਕਾਰਨ ਵੀ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਉਸ ਦੀ ਮੌਤ ਬਣ ਗਿਆ ਅਤੇ ਉਸ ਨੂੰ ਇਸ ਦੁਨੀਆ ਤੋਂ ਲੈ ਗਿਆ।
ਵਿਕਾਸ ਸੇਠੀ ਦਾ ਦੁਨੀਆ ਤੋਂ ਚਲੇ ਜਾਣਾ ਟੀਵੀ ਇੰਡਸਟਰੀ ਅਤੇ ਅਦਾਕਾਰ ਦੇ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੈ। ਅਦਾਕਾਰ ਆਪਣੇ ਪਿੱਛੇ ਹੱਸਦਾ-ਖੇਡਦਾ ਪਰਿਵਾਰ ਛੱਡ ਗਿਆ ਹੈ। ਅਭਿਨੇਤਾ ਦੀ ਪਤਨੀ ਅਤੇ ਉਸ ਦੇ ਦੋ ਛੋਟੇ ਜੁੜਵਾਂ ਬੱਚਿਆਂ ਲਈ ਇਹ ਬਹੁਤ ਔਖਾ ਸਮਾਂ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮੌਤ 8 ਸਤੰਬਰ ਯਾਨੀ ਐਤਵਾਰ ਸਵੇਰੇ ਹੋਈ ਸੀ। ਟੈਲੀ ਚੱਕਰ ਦੀ ਰਿਪੋਰਟ ਮੁਤਾਬਕ ਵਿਕਾਸ ਸੇਠੀ ਦੀ ਨੀਂਦ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਰਿਵਾਰ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਇਹ ਵੀ ਪੜ੍ਹੋ : ਪੁੱਤ ਹੀ ਨਿਕਲਿਆ ਪਿਤਾ ਦਾ ਕਾ.ਤਲ, ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਸੁਲਝਾਈ ਅਨ੍ਹੇ ਕ.ਤਲ-ਲੁੱਟ ਦੀ ਗੁੱਥੀ
‘ਕਿਉਂਕਿ ਸਾਸ ਭੀ ਕਭੀ ਬਹੂ ਥੀ’, ‘ਕਹੀਂ ਤੋ ਹੋਗਾ’, ‘ਕਸੌਟੀ ਜ਼ਿੰਦਗੀ ਕੀ’ ਵਰਗੇ ਸ਼ੋਅਜ਼ ਦਾ ਹਿੱਸਾ ਰਹਿ ਚੁੱਕੇ ਵਿਕਾਸ ਸੇਠੀ ਹਰ ਘਰ ‘ਚ ਪਛਾਣਿਆ ਜਾਣ ਵਾਲਾ ਚਿਹਰਾ ਬਣ ਚੁੱਕੇ ਸਨ। ਸਾਲ 2000 ‘ਚ ਉਨ੍ਹਾਂ ਨੂੰ ਟੀਵੀ ਦਾ ਹੈਂਡਸਮ ਹੰਕ ਕਿਹਾ ਜਾਂਦਾ ਸੀ। ਵਿਕਾਸ ਨੂੰ ਕਰਨ ਜੌਹਰ ਦੀ ਫਿਲਮ ‘ਕਭੀ ਖੁਸ਼ੀ ਕਭੀ ਗਮ’ ‘ਚ ਵੀ ਦੇਖਿਆ ਗਿਆ ਸੀ। ਉਸ ਨੇ ਫਿਲਮ ਵਿੱਚ ਕਰੀਨਾ ਦੇ ਦੋਸਤ ਰੌਬੀ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਵਿਕਾਸ ਨੂੰ ਦੀਵਾਨਪਨ ‘ਚ ਵੀ ਐਕਟਰ ਦੇ ਰੂਪ ‘ਚ ਦੇਖਿਆ ਗਿਆ ਸੀ। ਅਭਿਨੇਤਾ ਨੂੰ ਆਖਰੀ ਵਾਰ ਸਾਲ 2019 ਵਿੱਚ ਤੇਲਗੂ ਹਿੱਟ ਫਿਲਮ ‘ਇਸਮਾਰਟ ਸ਼ੰਕਰ’ ‘ਚ ਦੇਖਿਆ ਗਿਆ ਸੀ।
ਦੱਸ ਦੇਈਏ ਵਿਕਾਸ ਇਨ੍ਹੀਂ ਦਿਨੀਂ ਐਕਟਿੰਗ ਤੋਂ ਦੂਰ ਹਨ ਪਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਸਨ। ਵਿਕਾਸ ਦੀ ਇੰਸਟਾਗ੍ਰਾਮ ‘ਤੇ ਆਖਰੀ ਪੋਸਟ ਆਪਣੀ ਮਾਂ ਨਾਲ ਹੈ। ਵਿਕਾਸ ਨੇ ਇਹ ਪੋਸਟ ਇਸ ਸਾਲ 12 ਮਈ ਨੂੰ ਕੀਤੀ ਸੀ। 12 ਮਈ ਨੂੰ ਮਦਰਸ ਡੇਅ ਸੀ। ਵਿਕਾਸ ਨੇ ਆਪਣੀ ਮਾਂ ਨੂੰ ਮਦਰਸ ਡੇਅ ਦੀ ਵਧਾਈ ਦਿੰਦੇ ਹੋਏ ਇਹ ਪੋਸਟ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: