ਬਾਲੀਵੁੱਡ ਦੇ ਉੱਭਰਦੇ ਸਟਾਰ ਵਿਕਰਾਂਤ ਮੈਸੀ ਨੇ ਇਹ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਕਿ ਉਹ ਆਪਣੇ ਕਰੀਅਰ ਦੇ ਸਿਖਰ ‘ਤੇ ਇੰਡਸਟਰੀ ਤੋਂ ਬ੍ਰੇਕ ਲੈ ਰਿਹਾ ਹੈ। ’12ਵੀਂ ਫੇਲ’ ਅਤੇ ‘ਦਿ ਸਾਬਰਮਤੀ ਰਿਪੋਰਟ’ ਵਰਗੀਆਂ ਫਿਲਮਾਂ ‘ਚ ਆਪਣੀ ਅਦਾਕਾਰੀ ਲਈ ਤਾਰੀਫ ਜਿੱਤਣ ਵਾਲੇ ਵਿਕਰਾਂਤ ਨੇ ਆਪਣੇ ਇਸ ਫੈਸਲੇ ਬਾਰੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ 2025 ਤੋਂ ਬਾਅਦ ਫਿਲਮਾਂ ‘ਚ ਨਜ਼ਰ ਨਹੀਂ ਆਉਣਗੇ। ਇਹ ਖਬਰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਨਿਰਾਸ਼ ਹਨ।
ਵਿਕਰਾਂਤ ਮੈਸੀ ਨੇ ਆਪਣੀ ਪੋਸਟ ‘ਚ ਲਿਖਿਆ, “ਪਿਛਲੇ ਕੁਝ ਸਾਲ ਮੇਰੇ ਲਈ ਸ਼ਾਨਦਾਰ ਰਹੇ ਹਨ। ਮੈਂ ਤੁਹਾਡੇ ਅਥਾਹ ਪਿਆਰ ਅਤੇ ਸਮਰਥਨ ਲਈ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ। ਪਰ ਹੁਣ ਮੈਨੂੰ ਲੱਗਦਾ ਹੈ ਕਿ ਮੈਨੂੰ ਆਪਣੇ ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾਉਣ ਦੀ ਲੋੜ ਹੈ।” ਹੁਣ ਸਮਾਂ ਆ ਗਿਆ ਹੈ ਕਿ ਮੈਨੂੰ ਇੱਕ ਪਿਤਾ,ਪਤੀ,ਪੁੱਤਰ ਤੇ ਅਦਾਕਾਰ ਦੇ ਰੂਪ ‘ਚ ਘਰ ਪਰਤਣਾ ਚਾਹੀਦਾ ਹੈ।”
ਵਿਕਰਾਂਤ ਨੇ ਅੱਗੇ ਕਿਹਾ ਕਿ 2025 ਵਿੱਚ ਉਹ ਆਪਣੇ ਆਖਰੀ ਦੋ ਪ੍ਰੋਜੈਕਟਾਂ ਰਾਹੀਂ ਦਰਸ਼ਕਾਂ ਨੂੰ ਅਲਵਿਦਾ ਕਹਿ ਦੇਣਗੇ। ਵਿਕਰਾਂਤ ਨੇ ਆਪਣੀ ਪੋਸਟ ‘ਚ ਲਿਖਿਆ, “ਅਸੀਂ ਆਖਰੀ ਵਾਰ 2025 ‘ਚ ਮਿਲਾਂਗੇ। ਇਸ ਤੋਂ ਬਾਅਦ, ਜਦੋਂ ਤੱਕ ਸਹੀ ਸਮਾਂ ਨਹੀਂ ਆਉਂਦਾ, ਮੈਂ ਬ੍ਰੇਕ ‘ਤੇ ਰਹਾਂਗਾ। ਇਨ੍ਹਾਂ ਕੁਝ ਸਾਲਾਂ ਦੀਆਂ ਖੂਬਸੂਰਤ ਯਾਦਾਂ ਲਈ ਮੈਂ ਹਮੇਸ਼ਾ ਤੁਹਾਡਾ ਧੰਨਵਾਦੀ ਰਹਾਂਗਾ।”
ਇਹ ਵੀ ਪੜ੍ਹੋ : ਲੁਧਿਆਣਾ ‘ਚ ਪੁਲਿਸ ‘ਤੇ ਕਿਡਨੈਪਰ ਵਿਚਾਲੇ ਹੋਈ ਮੁ.ਠਭੇ.ੜ, ਜਵਾਬੀ ਕਾਰਵਾਈ ‘ਚ ਬ.ਦਮਾ.ਸ਼ ਦੇ ਪੱਟ ‘ਚ ਲੱਗੀ ਗੋ.ਲੀ
ਹਾਲ ਹੀ ‘ਚ ਰਿਲੀਜ਼ ਹੋਈ 12ਵੀਂ ਫੇਲ ਨੇ ਵਿਕਰਾਂਤ ਦੇ ਕਰੀਅਰ ਨੂੰ ਨਵੀਆਂ ਉਚਾਈਆਂ ਦਿੱਤੀਆਂ ਹਨ। ਫਿਲਮ ਵਿੱਚ ਵਿਕਰਾਂਤ ਨੇ ਇੱਕ IPS ਅਫਸਰ ਦੀ ਕਹਾਣੀ ਨੂੰ ਇੰਨੀ ਸਾਦਗੀ ਅਤੇ ਡੂੰਘਾਈ ਨਾਲ ਨਿਭਾਇਆ ਕਿ ਉਸਦੀ ਪ੍ਰਸ਼ੰਸਾ ਕੀਤੀ ਗਈ। ਇਹ ਫਿਲਮ ਵਿਕਰਾਂਤ ਦੀ ਸਭ ਤੋਂ ਵੱਡੀ ਹਿੱਟ ਸਾਬਤ ਹੋਈ ਅਤੇ ਵਿਕਰਾਂਤ ਨੂੰ ਕਈ ਐਵਾਰਡ ਵੀ ਮਿਲੇ। ਹਸੀਨ ਦਿਲਰੁਬਾ ਅਤੇ ਫਿਰ ਆਈ ਹਸੀਨ ਦਿਲਰੁਬਾ ਵਿੱਚ ਵਿਕਰਾਂਤ ਦੀ ਅਦਾਕਾਰੀ ਨੂੰ ਵੀ ਕਾਫੀ ਸਰਾਹਿਆ ਗਿਆ ਸੀ।
ਉਨ੍ਹਾਂ ਦੀ ਦੂਜੀ ਮਸ਼ਹੂਰ ਫਿਲਮ ‘ਦ ਸਾਬਰਮਤੀ ਰਿਪੋਰਟ’ ਨੇ ਵੀ ਕਾਫੀ ਸੁਰਖੀਆਂ ਬਟੋਰੀਆਂ ਸਨ। ਗੋਧਰਾ ਕਾਂਡ ‘ਤੇ ਆਧਾਰਿਤ ਇਸ ਫਿਲਮ ‘ਚ ਵਿਕਰਾਂਤ ਨੇ ਇਕ ਪੱਤਰਕਾਰ ਦੀ ਭੂਮਿਕਾ ਨਿਭਾਈ ਹੈ ਜੋ ਸੱਚਾਈ ਨੂੰ ਸਾਹਮਣੇ ਲਿਆਉਣ ਲਈ ਸੰਘਰਸ਼ ਕਰਦਾ ਹੈ। ਫਿਲਮ ਦੀ ਸਿਆਸੀ ਅਤੇ ਸਮਾਜਿਕ ਹਲਕਿਆਂ ਵਿੱਚ ਵੀ ਸ਼ਲਾਘਾ ਹੋਈ। ਵਿਕਰਾਂਤ ਨੇ ਭਾਵੇਂ ਬ੍ਰੇਕ ਦਾ ਐਲਾਨ ਕਰ ਦਿੱਤਾ ਹੈ ਪਰ ਉਨ੍ਹਾਂ ਦੀਆਂ ਤਿੰਨ ਵੱਡੀਆਂ ਫਿਲਮਾਂ 2025 ਤੱਕ ਰਿਲੀਜ਼ ਹੋਣਗੀਆਂ। ਵਿਕਰਾਂਤ ਯਾਰ ਜਿਗਰੀ ਅਤੇ ਆਂਖੋਂ ਕੀ ਗੁਸਤਾਖੀਆਂ ਵਰਗੇ ਪ੍ਰੋਜੈਕਟਾਂ ਵਿੱਚ ਨਜ਼ਰ ਆਵੇਗਾ। ਪ੍ਰਸ਼ੰਸਕ ਹੁਣ ਇਨ੍ਹਾਂ ਫਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: