ਪੰਜਾਬ ਦੇ ਭਵਾਨੀਗੜ੍ਹ ਵਿਚ ਅੱਜ ਬਹੁਤ ਹੀ ਮੰਦਭਾਗਾ ਹਾਦਸਾ ਵਾਪਰਿਆ ਹੈ। ਬੱਚਿਆਂ ਨਾਲ ਭਰੀ ਹੋਈ ਵੈਨ ਹਾਦਸਾਗ੍ਰਸਤ ਹੋ ਗਈ ਹੈ। ਸਕੂਲੀ ਵੈਨ ਕਾਰ ਨਾਲ ਜਾ ਟਕਰਾਈ ਤੇ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਈ ਤੇ 11 ਬੱਚੇ ਹਾਦਸੇ ਦੀ ਚਪੇਟ ਵਿਚ ਆ ਗਏ ਹਨ। ਇਹ ਹਾਦਸਾ ਭਵਾਨੀਗੜ੍ਹ ਦੇ ਨਾਭਾ ਕੈਂਚੀਆਂ ਵਿਖੇ ਵਾਪਰਿਆ ਹੈ।
ਦੱਸ ਦੇਈਏ ਕਿ ਸਰਦੀਆਂ ਦੀਆਂ ਛੁੱਟੀਆਂ ਦੇ ਬਾਅਦ ਅੱਜ ਹੀ ਸਕੂਲ ਦੁਬਾਰਾ ਤੋਂ ਖੁੱਲ੍ਹੇ ਸਨ ਤੇ ਅੱਜ ਹੀ ਹਾਦਸਾ ਵਾਪਰ ਗਿਆ। ਸੜਕ ਸੁਰੱਖਿਆ ਫੋਰਸ ਵੱਲੋਂ ਬੱਚਿਆਂ ਨੂੰ ਮੌਕੇ ਉਤੇ ਹੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਕਾਰ ਨਾਲ ਵੈਨ ਟਕਰਾ ਗਈ। ਮੌਕੇ ਉਤੇ ਉਨ੍ਹਾਂ ਨੂੰ ਫਸਟ ਏਡ ਵੀ ਦਿੱਤੀ ਗਈ।
ਇਹ ਵੀ ਪੜ੍ਹੋ : PSEB ਨੇ 8ਵੀਂ, 10ਵੀਂ ਤੇ 12ਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਦੀ ਡੇਟਸ਼ੀਟ ਕੀਤੀ ਜਾਰੀ, ਜਾਣੋ ਕਦੋਂ ਹੋਣਗੇ ਪੇਪਰ
ਜ਼ਿਕਰਯੋਗ ਹੈ ਕਿ ਜਿਹੜੀ ਵੈਨ ਸੜਕ ਹਾਦਸੇ ਦਾ ਸ਼ਿਕਾਰ ਹੋਈ ਹੈ, ਉਸ ਸਕੂਲ ਦੇ ਪ੍ਰਿੰਸੀਪਲ ਜਾਂ ਕਿਸੇ ਵੀ ਹੋਰ ਟੀਚਰ ਦਾ ਬਿਆਨ ਸਾਹਮਣੇ ਨਹੀਂ ਆਇਆ ਹੈ ਜਦੋਂ ਕਿ ਬੱਚਿਆਂ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਿਸ ਮੌਕੇ ਉਤੇ ਪਹੁੰਚ ਗਈ ਹੈ ਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ASI ਜਸਵਿੰਦਰ ਸਿੰਘ ਨੇ ਦੱਸਿਆ ਕਿ ਸਕੂਲੀ ਬੱਸ ਜਿਹੜੀ ਕਾਰ ਨਾਲ ਟਕਰਾਈ ਉਸ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ। ਉਸ ਨੇ ਸਕੂਲੀ ਵੈਨ ਚਲਾ ਰਹੇ ਚਾਲਕ ਨਾਲ ਹੱਥੋਂਪਾਈ ਵੀ ਕੀਤੀ। ਬੱਚਿਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਵੈਨ ਚਾਲਕ ਦੀ ਮਦਦ ਕੀਤੀ ਤੇ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: