ਪੰਜਾਬ ਵਿਚ ਠੰਡ ਦਾ ਕਹਿਰ ਜਾਰੀ ਹੈ। ਭਾਵੇਂ ਬੀਤੇ ਦਿਨੀਂ ਯਾਨੀ ਵੀਰਵਾਰ ਨੂੰ ਧੁੱਪ ਨਿਕਲੀ ਸੀ ਤੇ ਲੋਕਾਂ ਨੂੰ ਠੰਡ ਤੋਂ ਰਾਹਤ ਮਿਲੀ ਸੀ ਪਰ ਅੱਜ ਫਿਰ ਤੋਂ ਸੰਘਣੀ ਧੁੰਦ ਹੋਣ ਕਾਰਨ ਪਾਰਾ ਫਿਰ ਤੋਂ ਡਿੱਗ ਗਿਆ ਹੈ ਤੇ ਠੰਡ ਤੇ ਤੇਜ਼ ਹਵਾਵਾਂ ਚੱਲਣ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ। ਪੰਜਾਬ ਵਿਚ ਚਾਰੇ ਪਾਸੇ ਧੁੰਦ ਹੀ ਧੁੰਦ ਹੋਈ ਪਈ ਹੈ ਤੇ ਕਿਤੇ ਵੀ ਕੁਝ ਦਿਖਾਈ ਨਹੀਂ ਦੇ ਰਿਹਾ। ਇੰਝ ਲੱਗ ਰਿਹਾ ਹੈ ਜਿਵੇਂ ਕਿ ਧੁੰਦ ਦੀ ਚਿੱਟੀ ਚਾਦਰ ਵਿਛੀ ਹੋਈ ਹੈ। ਮੌਸਮ ਵਿਭਾਗ ਨੇ ਅੱਜ ਸਵੇਰੇ ਸੰਘਣੀ ਧੁੰਦ ਰਹਿਣ ਦੀ ਸੰਭਾਵਨਾ ਪ੍ਰਗਟਾਈ ਹੈ ਪਰ ਜਲਦ ਹੀ ਬੱਦਲਵਾਈ ਹੋਵੇਗੀ ਤੇ ਮੀਂਹ ਪੈਣ ਦੀ ਸੰਭਾਵਨਾ ਬਣੇਗੀ।
ਸੂਬੇ ਵਿਚ ਸਭ ਤੋਂ ਵੱਧ ਤਾਪਮਾਨ 23.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਬਠਿੰਡਾ ਵਿਚ ਰਿਹਾ। ਅੱਜ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਧੁੰਦ ਦੇਖਣ ਨੂੰ ਮਿਲ ਸਕਦੀ ਹੈ। ਮੌਸਮ ਵਿਭਾਗ ਵੱਲੋਂ ਅੱਜ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਰਾਤ ਦੇ ਤਾਪਮਾਨ ਵਿਚ ਮਾਮੂਲੀ ਵਾਧਾ ਦੇਖਣ ਨੂੰ ਮਿਲੇਗਾ ਪਰ 12 ਜਨਵਰੀ ਦੇ ਬਾਅਦ ਤਾਪਮਾਨ ਵਿਚ 2 ਤੋਂ 3 ਡਿਗਰੀ ਹੇਠਾਂ ਆਉਣ ਦੀ ਉਮੀਦ ਹੈ।
ਵਿਭਾਗ ਮੁਤਾਬਕ ਪੱਛਮੀ ਗੜਬੜੀ ਈਰਾਨ ਵਾਲੇ ਪਾਸੇ ਐਕਟਿਵ ਹੋਇਆ ਹੈ। ਜਿਵੇਂ ਹੀ ਪੱਛਮੀ ਗੜਬੜੀ ਪੂਰਬੀ ਏਸ਼ੀਆ ਤੋਂ ਆਉਣ ਵਾਲੀ ਨਮੀ ਨਾਲ ਟਕਰਾਏਗਾ ਉੱਤਰ ਭਾਰਤ ਵਿਚ ਬੱਦਲ ਛਾਉਣਗੇ ਤੇ 11-12 ਜਨਵਰੀ ਨੂੰ ਮੀਂਹ ਦੇ ਆਸਾਰ ਬਣਨਗੇ। ਇਸ ਦੌਰਾਨ ਲੋਕਾਂ ਨੂੰ ਧੁੰਦ ਤੋਂ ਰਾਹਤ ਮਿਲੇਗੀ।
- ਅੰਮ੍ਰਿਤਸਰ-ਸਵੇਰ ਦੇ ਸਮੇਂ ਹਲਕੀ ਧੁੰਦ ਰਹਿਣ ਦਾ ਅਨੁਮਾਨ ਹੈ, ਦੁਪਹਿਰ ਨੂੰ ਮੌਸਮ ਸਾਫ ਰਹੇਗਾ, ਤਾਪਮਾਨ 5 ਤੋਂ 14 ਡਿਗਰੀ ਦੇ ਵਿਚ ਰਹਿਣ ਦਾ ਅਨੁਮਾਨ ਹੈ।
- ਜਲੰਧਰ-ਸਵੇਰ ਸਮੇਂ ਹਲਕੀ ਧੁੰਦ ਦਾ ਅਨੁਮਾਨ ਹੈ, ਦੁਪਹਿਰ ਨੂੰ ਮੌਸਮ ਸਾਫ ਰਹੇਗਾ, ਤਾਪਮਾਨ 5 ਤੋਂ 14 ਡਿਗਰੀ ਦੇ ਵਿਚ ਰਹਿਣ ਦਾ ਅਨੁਮਾਨ ਹੈ।
- ਲੁਧਿਆਣਾ-ਸਵੇਰ ਸਮੇਂ ਹਲਕੀ ਧੁੰਦ ਰਹੇਗੀ ਪਰ ਦੁਪਹਿਰ ਨੂੰ ਮੌਸਮ ਸਾਫ ਰਹੇਗਾ। ਤਾਪਮਾਨ 5 ਤੋਂ 16 ਡਿਗਰੀ ਦੇ ਵਿਚ ਰਹਿਣ ਦਾ ਅਨੁਮਾਨ ਹੈ।
- ਪਟਿਆਲਾ-ਸਵੇਰ ਸਮੇਂ ਧੁੰਦ ਰਹੇਗੀ, ਦੁਪਹਿਰ ਨੂੰ ਮੌਸਮ ਸਾਫ ਰਹੇਗਾ ਤੇ ਤਾਪਮਾਨ 6 ਤੋਂ 15 ਡਿਗਰੀ ਦੇ ਵਿਚ ਰਹੇਗਾ।
ਮੋਹਾਲੀ-ਸਵੇਰ ਸਮੇਂ ਧੁੰਦ ਰਹੇਗੀ ਪਰ ਦੁਪਹਿਰ ਨੰ ਮੌਸਮ ਸਾਫ ਰਹੇਗਾ ਤੇ ਤਾਪਮਾਨ 8 ਤੋਂ 17 ਡਿਗਰੀ ਵਿਚ ਰਹਿਣ ਦਾ ਅਨੁਮਾਨ ਹੈ।
ਵੀਡੀਓ ਲਈ ਕਲਿੱਕ ਕਰੋ -: