ਮਹਾਰਾਸ਼ਟਰ ਦੇ ਨਾਸਿਕ ਤੋਂ ਬਹੁਤ ਹੀ ਅਜੀਬ ਘਟਨਾ ਸਾਹਮਣੇ ਆਈ ਹੈ ਜਿਥੇ ਇਕ ਪਿਓ ਨੂੰ ਆਪਣੇ ਹੀ ਪੁੱਤ ਦੀ ਮੰਗੇਤਰ ਨਾਲ ਪਿਆਰ ਹੋ ਗਿਆ ਤੇ ਇੰਨਾ ਹੀ ਨਹੀਂ ਉਸ ਨੇ ਆਪਣੀ ਹੋਣ ਵਾਲੀ ਨੂੰਹ ਨਾਲ ਫੇਰੇ ਵੀ ਲੈ ਲਏ।
ਦੱਸ ਦੇਈਏ ਕਿ ਪੁੱਤ ਦਾ ਰਿਸ਼ਤਾ ਪੱਕਾ ਹੋ ਚੁੱਕਾ ਸੀ। ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ। ਵਿਆਹ ਦੀਆਂ ਸਾਰੀਆਂ ਨੂੰ ਰਸਮਾਂ ਪੂਰਾ ਕੀਤਾ ਜਾ ਰਿਹਾ ਸੀ। ਇਸੇ ਵਿਚਕਾਰ ਮੁੰਡੇ ਦੇ ਪਿਓ ਨੇ ਆਪਣੇ ਮੁੰਡੇ ਦੀ ਹੋਣ ਵਾਲੀ ਪਤਨੀ ਨਾਲ ਵਿਆਹ ਰਚਾ ਲਿਆ। ਜਿਸ ਕੁੜੀ ਨੂੰ ਮੁੰਡਾ ਪਸੰਦ ਕਰਦਾ ਸੀ ਉਸ ਨਾਲ ਮੁੰਡੇ ਦੇ ਪਿਓ ਨੂੰ ਪਿਆਰ ਹੋ ਗਿਆ ਤੇ ਉਸ ਨੇ ਮੁਹੂਰਤ ਦਾ ਇੰਤਜ਼ਾਰ ਕੀਤੇ ਬਿਨਾਂ ਵੀ ਵਿਆਹ ਕਰਾ ਲਿਆ।
ਇਹ ਵੀ ਪੜ੍ਹੋ : ਬਾਘਾਪੁਰਾਣਾ ਦੇ MLA ਅੰਮ੍ਰਿਤਪਾਲ ਸੁਖਾਨੰਦ ਦੀ ਗੱਡੀ ਹੋਈ ਹਾ.ਦ/ਸੇ ਦਾ ਸ਼ਿਕਾਰ, ਵਾਲ-ਵਾਲ ਬਚੇ ਵਿਧਾਇਕ
ਪਿਓ ਦੀ ਹਰਕਤ ਨਾਲ ਸਦਮੇ ਵਿਚ ਆਏ ਮੁੰਡੇ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੜਕ ‘ਤੇ ਹੀ ਡੇਰਾ ਲੈ ਲਿਆ। ਘਰਦਿਆਂ ਨੇ ਮੁੰਡੇ ਨੂੰ ਸਮਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਕਿ ਤੂੰ ਕਿਸੇ ਹੋਰ ਨਾਲ ਵਿਆਹ ਕਰਵਾ ਲੈ ਪਰ ਮੁੰਡਾ ਕਹਿਣ ਲੱਗਾ ਕਿ ਮੈਂ ਤਾਂ ਹੁਣ ਸੰਨਿਆਸ ਲਵਾਂਗਾ। ਉਸ ਦਾ ਮਨ ਦੁਨਿਆਵੀ ਜ਼ਿੰਦਗੀ ਤੋਂ ਉਠ ਗਿਆ ਹੈ ਤੇ ਹੁਣ ਉਹ ਸੰਨਿਆਸੀ ਬਣ ਜਾਵੇਗਾ। ਮਹਾਰਾਸ਼ਟਰ ਦੇ ਨਾਸਿਕ ਵਿਚ ਵਾਪਰੀ ਇਹ ਘਟਨਾ ਕਾਫੀ ਵਾਇਰਲ ਹੋ ਰਹੀ ਹੈ ਤੇ ਲੋਕ ਇਸ ‘ਤੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: