ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਬੀਤੀ ਰਾਤ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ ਸੀ। ਉਨ੍ਹਾਂ ਦੀ ਮ੍ਰਿਤਕ ਦੇਹ ਘਰ ਪਹੁੰਚ ਗਈ ਹੈ। ਹੁਣ ਉਨ੍ਹਾਂ ਦੀ ਮ੍ਰਿਤਕ ਦੇਹ ਅੰਤਿਮ ਦਰਸ਼ਨਾਂ ਲਈ ਰੱਖੀ ਜਾਵੇਗੀ। ਘਰ ‘ਤੇ ਸਮਰਥਕਾਂ ਦੀ ਭੀੜ ਲੱਗੀ ਹੋਈ ਹੈ। ਅੱਜ ਦੁਪਹਿਰ 3 ਵਜੇ ਲੁਧਿਆਣਾ ਵਿਚ KVM ਸਕੂਲ ਕੋਲ ਸ਼ਮਸ਼ਾਨ ਘਾਟ ਵਿਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਵੀ ਵਿਧਾਇਕ ਗੋਗੀ ਦੇ ਘਰ ਪਹੁੰਚਣਗੇ।
DMC ਹਸਪਤਾਲ ‘ਚ ਡਾਕਟਰਾਂ ਨੇ MLA ਗੋਗੀ ਨੂੰ ਮ੍ਰਿਤਕ ਐਲਾਨਿਆ ਸੀ। ਰਿਪੋਰਟ ਮੁਤਾਬਕ MLA ਗੋਗੀ ਦੇ ਸਿਰ ਵਿਚ ਗੋਲੀ ਲੱਗੀ ਹੈ। ਵਿਧਾਇਕ ਗੁਰਪ੍ਰੀਤ ਗੋਗੀ ਦੀ ਅਚਾਨਕ ਹੋਈ ਮੌਤ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ । ਉਨ੍ਹਾਂ ਕਿਹਾ ਕਿ MLA ਗੋਗੀ ਦੀ ਅਚਾਨਕ ਹੋਈ ਮੌਤ ਬਾਰੇ ਸੁਣ ਕੇ ਬਹੁਤ ਦੁੱਖ ਲੱਗਾ।
ਇਹ ਵੀ ਪੜ੍ਹੋ : ਬਾਘਾਪੁਰਾਣਾ ਦੇ MLA ਅੰਮ੍ਰਿਤਪਾਲ ਸੁਖਾਨੰਦ ਦੀ ਗੱਡੀ ਹੋਈ ਹਾ.ਦ/ਸੇ ਦਾ ਸ਼ਿਕਾਰ, ਵਾਲ-ਵਾਲ ਬਚੇ ਵਿਧਾਇਕ
ਦੱਸ ਦੇਈਏ ਕਿ ਗੁਰਪ੍ਰੀਤ ਗੋਗੀ 2022 ‘ਚ ‘ਆਪ’ ਵਿਧਾਇਕ ਚੁਣੇ ਗਏ ਸਨ। ਉਹ ‘ਆਪ’ ਦੇ ਤੇਜ਼ ਤਰਾਰ MLA ਸਨ। ਇਲੈਕਸ਼ਨ ਕਮਿਸ਼ਨ ਨੂੰ ਦਿੱਤੇ ਹਲਫਨਾਮੇ ਮੁਤਾਬਿਕ ਗੁਰਪ੍ਰੀਤ ਗੋਗੀ ਕੋਲ ਕੁੱਲ 12,99,118 ਨਗਦੀ ਸੀ ਤੇ ਇਸ ਤੋਂ ਇਲਾਵਾ ਬੈਂਕਾਂ,ਵਿੱਤੀ ਸੰਸਥਾਵਾਂ ਤੇ ਗੈਰ ਬੈਂਕਿੰਗ ਵਿੱਤੀ ਕੰਪਨੀਆਂ ‘ਚ ਜਮ੍ਹਾਂ ਰਾਸ਼ੀ 17,27,930 ਰੁਪਏ ਸੀ। ਨਿੱਜੀ ਲੋਨ ਅਤੇ ਅਡਵਾਂਸ 11,30,000 ਰੁਪਏ ਸਨ। ਕੁੱਲ ਮਿਲਾ ਕੇ ਗੁਰਪ੍ਰੀਤ ਗੋਗੀ 5,77,88,624 ਸੰਪਤੀ ਦੇ ਮਾਲਕ ਸਨ
ਵੀਡੀਓ ਲਈ ਕਲਿੱਕ ਕਰੋ -: