ਖਨੌਰੀ ਬਾਰਡਰ ‘ਤੇ ਚੱਲ ਰਹੇ ਕਿਸਾਨੀ ਸੰਘਰਸ਼ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਮੋਰਚੇ ‘ਚ ਡਟੇ ਇੱਕ ਕਿਸਾਨ ਨੇ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ ਜੱਗਾ ਸਿੰਘ ਪੁੱਤਰ ਦਰਬਾਰਾ ਸਿੰਘ (SC ਭਾਈਚਾਰੇ ਨਾਲ ਸੰਬੰਧਿਤ) ਪਿੰਡ ਗੋਦਾਰਾ, ਤਹਿ ਜੈਤੋ,ਜ਼ਿਲ੍ਹਾ ਫ਼ਰੀਦਕੋਟ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਫਰੀਦਕੋਟ : ਲਿਵ-ਇਨ-ਰਿਲੇਸ਼ਨਸ਼ਿਪ ‘ਚ ਰਹਿ ਰਹੀ ਸੀ ਪਤਨੀ, ਤੰਗ ਆਏ ਪਤੀ ਨੇ ਪ੍ਰੇਮੀ ਦਾ ਕੀਤਾ ਬੁ.ਰਾ ਹ.ਸ਼/ਰ
ਜੱਗਾ ਸਿੰਘ ਦੀ ਉਮਰ ਲਗਭਗ 80 ਸਾਲ ਸੀ ਤੇ ਉਹ 5 ਪੁੱਤਰ ਅਤੇ ਇੱਕ ਧੀ ਦਾ ਪਿਤਾ ਸੀ ਜਿਨ੍ਹਾਂ ਨੂੰ ਕਿ ਖਨੌਰੀ ਮੋਰਚੇ ਉੱਪਰ ਬੀਮਾਰ ਹੋਣ ਉਪਰੰਤ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਸੀ ਜਿੱਥੇ ਕਿਸਾਨ ਦੀ ਇਲਾਜ ਦੌਰਾਨ ਅੱਜ ਮੌਤ ਹੋ ਗਈ। ਅੱਜ 12 ਜਨਵਰੀ 2025 ਨੂੰ ਖਨੌਰੀ ਮੋਰਚੇ ਉੱਪਰ ਸ਼ਹੀਦ ਜੱਗਾ ਸਿੰਘ ਜੀ ਨੂੰ ਸ਼ਰਧਾਂਜਲੀ ਦੇਣ ਉਪਰੰਤ ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਗੋਦਾਰਾ ਨੇੜੇ ਬਾਜਾਖਾਨਾ ਵਿਖੇ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: