ਬਸੰਤ ਦਾ ਤਿਓਹਾਰ ਆਉਂਦੇ ਹੀ ਚਾਈਨਾ ਡੋਰ ਦੀ ਵਿਕਰੀ ਦਾ ਖੇਡ ਸ਼ੁਰੂ ਹੋ ਜਾਂਦਾ ਹੈ। ਹਾਲਾਂਕਿ ਹਰ ਸਾਲ ਦੀ ਤਿਓਹਾਰ ਦੀ ਤਰ੍ਹਾਂ ਇਸ ਵਾਰ ਵੀ ਚਾਈਨਾ ਡੋਰ ਖਿਲਾਫ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਪਰ ਪੰਜਾਬ ਸਰਕਾਰ ਵੱਲੋਂ ਚਾਈਨਾ ਡੋਰ ‘ਤੇ ਰੋਕ ਲਗਣ ਦੇ ਇੰਨੇ ਸਾਲ ਬੀਤ ਜਾਮ ਦੇ ਬਾਵਜੂਦ ਵੀ ਇਸ ਡੋਰ ਦਾ ਅੰਤ ਅਜੇ ਤਕ ਨਹੀਂ ਹੋਇਆ। ਇਹੀ ਕਾਰਨ ਹੈ ਕਿ ਹਰ ਸਾਲ ਚਾਈਨਾ ਦੀ ਚਪੇਟ ਵਿਚ ਆਉਣ ਨਾਲ ਕਈ ਲੋਕਾਂ ਤੇ ਜਾਨਵਰਾਂ ਦੀ ਮੌਤ ਹੋ ਜਾਂਦੀ ਹੈ।
ਦੋ ਦਿਨ ਪਹਿਲਾਂ ਆਦਮਪੁਰ ਦਾ ਵਿਅਕਤੀ ਚਾਈਨਾ ਡੋਰ ਦੀ ਚਪੇਟ ਵਿਚ ਆ ਗਿਆ ਸੀ ਤੇ ਉਸ ਦੀ ਗਰਦਨ ਦੀ ਨਸ ਕੱਟੀ ਗਈ ਸੀ ਪਰ ਚੰਡੀਗੜ੍ਹ ਪੀਜੀਆਈ ਵਿਚ ਇਲਾਜ ਦੌਰਾਨ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 45 ਸਾਲਾ ਹਰਪ੍ਰੀਤ ਸਿੰਘ ਵਜੋੰ ਹੋਈ ਹੈ। ਦੱਸ ਦੇਈਏ ਕਿ 2 ਦਿਨ ਪਹਿਲਾਂ ਜਦੋਂ ਹਰਪ੍ਰੀਤ ਆਪਣੀ ਬਾਈਕ ਤੋਂ ਆਦਮਪੁਰ ਤੋਂ ਵਾਪਸ ਆਪਣੇ ਪਿੰਡ ਸਰੋਬਾਦ ਜਾ ਰਿਹਾ ਸੀ ਤਾਂ ਅਚਾਨਕ ਸੜਕ ‘ਤੇ ਇਸ ਨੌਜਵਾਨ ਦੀ ਗਰਦਨ ‘ਤੇ ਚਾਈਨਾ ਡੋਰ ਲੱਗਣ ਨਾਲ ਡੂੰਘਾ ਜ਼ਖਮ ਹੋ ਗਿਆ ਜਿਸ ਨਾਲ ਉਹ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਸੀ।
ਇਹ ਵੀ ਪੜ੍ਹੋ : ਅੱਜ ਹੋਵੇਗੀ ਸ਼ੰਭੂ-ਖਨੌਰੀ ਦੇ ਕਿਸਾਨਾਂ ਨਾਲ SKM ਦੀ ਮੀਟਿੰਗ, ਖਰੜੇ ਦੀ ਕਾਪੀ ਸਾ/ੜ ਕਰਨਗੇ ਪ੍ਰਦਰਸ਼ਨ
ਵਿਅਕਤੀ ਨੂੰ ਆਦਮਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਜਿਥੇ ਹਾਲਤ ਗੰਭੀਰ ਹੋਣ ‘ਤੇ ਡਾਕਟਰਾਂ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਜਿਥੇ ਨੌਜਵਾਨ ਜ਼ਿੰਦਗੀ ਦੀ ਜੰਗ ਹਾਰ ਗਿਆ।
ਵੀਡੀਓ ਲਈ ਕਲਿੱਕ ਕਰੋ -: