ਲੁਧਿਆਣਾ ਵਿਚ ਰੇਲਗੱਡੀ ਨੂੰ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਸ਼ਾਨ-ਏ-ਪੰਜਾਬ ਟ੍ਰੇਨ ਜਦੋਂ ਲੁਧਿਆਣਾ ਦੇ ਚਾਵਾ ਪਾਇਲ ਸਟੇਸ਼ਨ ਕੋਲ ਪਹੁੰਚੀ ਤਾਂ ਗੱਡੀ ਦੇ ਟਾਇਰ ਵਿਚ ਅਚਾਨਕ ਅੱਗ ਲੱਗ ਗਈ,, ਜਿਸ ਮਗਰੋਂ ਇਹ ਅੱਗ ਟ੍ਰੇਨ ਦੇ ਡੱਬੇ ਵਿਚ ਲਗ ਗਈ। ਇਹ ਅੱਗ ਸ਼ਾਨ-ਏ-ਪੰਜਾਬ ਐਕਸਪ੍ਰੈਸ (ਟਰੇਨ ਨੰਬਰ 12498) ਦੇ ਬ੍ਰੇਕ ਐਕਸਲ ਵਿੱਚ ਲੱਗੀ, ਜਿਸ ਕਾਰਨ ਯਾਤਰੀਆਂ ਨੂੰ ਭਾਜੜਾਂ ਪੈ ਗਈਆਂ।
ਜਾਣਕਾਰੀ ਮੁਤਾਬਕ ਟਰੇਨ ਲੁਧਿਆਣਾ ਤੋਂ ਖੰਨਾ ਵੱਲ ਜਾ ਰਹੀ ਸੀ। ਖੰਨਾ ਤੋਂ ਕਰੀਬ 10 ਕਿਲੋਮੀਟਰ ਪਹਿਲਾਂ ਯਾਤਰੀਆਂ ਨੇ ਬੋਗੀ ਵਿੱਚੋਂ ਧੂੰਆਂ ਨਿਕਲਦਾ ਦੇਖਿਆ। ਜਿਵੇਂ ਹੀ ਸਵਾਰੀਆਂ ਨੇ ਧੂੰਆਂ ਦੇਖਿਆ ਤਾਂ ਦਹਿਸ਼ਤ ਫੈਲ ਗਈ ਅਤੇ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਰੇਲਵੇ ਸਟਾਫ ਨੇ ਤੁਰੰਤ ਕਾਰਵਾਈ ਕਰਦੇ ਹੋਏ ਟ੍ਰੇਨ ਨੂੰ ਚਾਵਾ ਕੋਲ ਐਮਰਜੈਂਸੀ ਵਿਚ ਰੋਕ ਦਿੱਤਾ।
ਰੇਲਵੇ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ‘ਨੂੰ ਸੰਭਾਲਿਆ ਅਤੇ ਅੱਗ ਵਾਲੇ ਡੱਬੇ ਨੂੰ ਟ੍ਰੇਨ ਤੋਂ ਵੱਖਰਾ ਕਰ ਦਿੱਤਾ ਤੇ ਵੱਡੇ ਹਾਦਸੇ ਨੂੰ ਟਾਲ ਦਿੱਤਾ। ਸਟਾਫ ਨੇ ਬੋਗੀ ਦੇ ਹੇਠਾਂ ਐਕਸਲ ਲੈਦਰ ‘ਚ ਲੱਗੀ ਅੱਗ ‘ਤੇ ਕਾਬੂ ਪਾਇਆ। ਇਸ ਘਟਨਾ ‘ਚ ਕਿਸੇ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਰੇਲਵੇ ਵਿਭਾਗ ਦੀ ਤੁਰੰਤ ਕਾਰਵਾਈ ਕਾਰਨ ਵੱਡਾ ਹਾਦਸਾ ਟਲ ਗਿਆ। ਘਟਨਾ ਦੀ ਸੂਚਨਾ ਮਿਲੇ ਹੀ ਰੇਲਵੇ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਮੋਗਾ ‘ਚ ਦੁਕਾਨਦਾਰ ਨੂੰ ਲੁੱਟ.ਣ ਵਾਲਿਆਂ ਦਾ ਐ.ਨ/ਕਾ.ਊਂ/ਟਰ, ਫਾ/ਇ.ਰਿੰਗ ਦੌਰਾਨ ਇੱਕ ਨੂੰ ਲੱਗੀ ਗੋ/ਲੀ
ਦੂਜੇ ਪਾਸੇ ਅਚਾਨਕ ਅੱਗ ਲੱਗਣ ਨਾਲ ਯਾਤਰੀਆਂ ਵਿਚ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ ਤੇ ਆਪਣੀ-ਆਪਣੀ ਜਾਨ ਬਚਾਉਣ ਲਈ ਭਜ ਨਿਕਲੇ। ਅੱਗ ਲੱਗਣ ਦੇ ਕਾਰਨਾਂ ਦਾ ਵੀ ਪਤਾ ਨਹੀਂ ਚੱਲ ਸਕਿਆ ਹੈ, ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: