ਖਨੌਰੀ ਬਾਰਡਰ ‘ਤੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿਚ ਸੁਣਵਾਈ ਹੋਵੇਗੀ ਤੇ ਪੰਜਾਬ ਸਰਕਾਰ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਰਿਪੋਰਟ ਪੇਸ਼ ਕੀਤੀ ਜਾਵੇਗੀ। ਅੱਜ 58ਵੇਂ ਦਿਨ ਵੀ ਡੱਲੇਵਾਲ ਦਾ ਮਰਨ ਵਰਤ ਜਾਰੀ ਹੈ।
ਡੱਲੇਵਾਲ ਨੂੰ ਵਰਤ ਦੇ 58ਵੇਂ ਦਿਨ ਟਰਾਲੀ ਤੋਂ ਬਾਹਰ ਲਿਆਂਦਾ ਜਾਵੇਗਾ। ਉਨ੍ਹਾਂ ਨੂੰ ਸਟੇਜ ਦੇ ਨੇੜੇ ਬਣਾਈ ਜਾ ਰਹੀ ਟਰਾਲੀ/ਕਮਰੇ ਵਿੱਚ ਸ਼ਿਫਟ ਕੀਤਾ ਜਾਵੇਗਾ, ਜਿੱਥੇ ਉਹ ਆਸਾਨੀ ਨਾਲ ਧੁੱਪ ਲੈ ਸਕਣਗੇ।ਡੱਲੇਵਾਲ ਨੇ ਕਿਹਾ- ਮੈਨੂੰ ਇਲਾਜ ਦੀ ਲੋੜ ਨਹੀਂ ਸੀ। 121 ਕਿਸਾਨ ਮਰਨ ਵਰਤ ‘ਤੇ ਸਨ, ਉਨ੍ਹਾਂ ਦੇ ਦਬਾਅ ਕਰਕੇ ਮੈਂ ਇਲਾਜ ਕਰਵਾਉਣ ਲਈ ਸਹਿਮਤ ਹੋ ਗਿਆ। ਅਸੀਂ ਇਹ ਜੰਗ ਰੋਟੀ ਨਾਲ ਨਹੀਂ ਸਗੋਂ ਅਕਾਲ ਪੁਰਖ ਦੇ ਆਸ਼ੀਰਵਾਦ ਨਾਲ ਜਿੱਤਾਂਗੇ। ਗੁਰੂ ਨਾਨਕ ਦੇਵ ਜੀ ਮਿਹਰ ਕਰਨ, ਸਰੀਰ ਉਨ੍ਹਾਂ ਦਾ ਹੈ, ਸਭ ਕੁਝ ਉਨ੍ਹਾਂ ਦੀ ਮਿਹਰ ਨਾਲ ਹੀ ਹੋਵੇਗਾ। ਸੰਗਤ ਦੀ ਭਾਵਨਾ ਹੈ, ਜੇ ਉਹ ਮੈਨੂੰ ਮੀਟਿੰਗ ਵਿੱਚ ਲੈ ਜਾਂਦੇ ਹਨ ਤਾਂ ਮੈਂ ਵੀ ਮੀਟਿੰਗ ਵਿੱਚ ਜਾਵਾਂਗਾ।
ਇਹ ਵੀ ਪੜ੍ਹੋ : ਬਾਈਕ ਸਵਾਰ ਨੌਜਵਾਨ ਹੋਇਆ ਚਾਈਨਾ ਡੋਰ ਦਾ ਸ਼ਿ/ਕਾ.ਰ , ਹਾਲਤ ਨਾ.ਜ਼ੁ/ਕ, ਘਟਨਾ CCTV ‘ਚ ਕੈਦ
ਕਿਸਾਨਾਂ ਨੇ ਫੈਸਲਾ ਕੀਤਾ ਹੈ ਕਿ ਉਹ 26 ਜਨਵਰੀ ਨੂੰ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕੱਢਣਗੇ। ਇਸ ਤੋਂ ਬਾਅਦ ਦਿੱਲੀ ਮਾਰਚ ਬਾਰੇ ਫੈਸਲਾ ਲਿਆ ਜਾਵੇਗਾ। ਜਦਕਿ 14 ਫਰਵਰੀ ਨੂੰ ਚੰਡੀਗੜ੍ਹ ਵਿਖੇ ਕਿਸਾਨ ਕੇਂਦਰ ਸਰਕਾਰ ਨਾਲ ਮੀਟਿੰਗ ਕਰਨਗੇ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੋਂ ਡੱਲੇਵਾਲ ਦੀ ਹੁਣ ਤੱਕ ਦੀ ਮੈਡੀਕਲ ਜਾਂਚ ਦੀ ਸਾਰੀ ਰਿਪੋਰਟ ਮੰਗੀ ਹੈ। ਕੋਰਟ ਹੁਣ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (AIMS) ਦੀ ਸਲਾਹ ਲਵੇਗਾ।
ਵੀਡੀਓ ਲਈ ਕਲਿੱਕ ਕਰੋ -:
