‘ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ’ ਕਹਾਵਤ ਉਸ ਵੇਲੇ ਸੱਚ ਹੋ ਗਈ ਜਦੋਂ ਮੋਹਾਲੀ ਦੇ ਨਯਾਗਾਓ ਵਿੱਚ ਦੋ ਸਾਲ ਦੀ ਬੱਚੀ ਦੇ ਉੱਪਰੋਂ ਕਾਰ ਨਿਕਲ ਗਈ ਹੈ ਪਰ ਚੰਗੀ ਕਿਸਮਤ ਇਹ ਰਹੀ ਕਿ ਬੱਚੀ ਨੂੰ ਇੱਕ ਖਰੋਚ ਤੱਕ ਨਹੀਂ ਆਈ ਤੇ ਬੱਚੀ ਬਿਲਕੁਲ ਠੀਕ ਠਾਕ ਹੈ।
ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ। ਫੋਟੋਆਂ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਮਹਿਲਾ ਕਾਰ ਚਾਲਕ ਗੱਡੀ ਚਲਾਉਂਦੀ ਹੈ ਤੇ ਬੱਚਾ ਗਲੀ ਵਿਚ ਖੇਡ ਰਿਹਾ ਹੁੰਦਾ ਹੈ ਤੇ ਅਚਾਨਕ ਹੀ ਉਹ ਗੱਡੀ ਅੱਗੇ ਆ ਜਾਂਦਾ ਹੈ ਪਰ ਮਹਿਲਾ ਚਾਲਕ ਨੂੰ ਬੱਚਾ ਨਹੀਂ ਦਿਸਦਾ ਤੇ ਕਾਰ ਉਸ ਦੇ ਉਪਰੋਂ ਲੰਘ ਜਾਂਦੀ ਹੈ। ਕਾਰ ਚਾਲਕ ਉਸ ਦੇ ਉਪਰੋਂ ਕਾਰ ਦੇ ਦੋਵੇਂ ਟਾਇਰ ਵੀ ਕੱਢ ਦਿੰਦੀ ਹੈ। ਬੱਚੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਾਂਦਾ ਹੈ ਜਿਥੇ ਡਾਕਟਰ ਉਸ ਨੂੰ ਬਿਲਕੁਲ ਠੀਕ-ਠਾਕ ਦੱਸਦੇ ਹਨ।
ਖੁਦ ਮਹਿਲਾ ਕਾਰ ਚਾਲਕ ਤੇ ਉਸ ਦੇ ਮਾਪੇ ਬੱਚੇ ਨੂੰ ਲੈ ਕੇ ਹਸਪਤਾਲ ਪਹੁੰਚੇ। ਮਾਮਲੇ ਦੀ ਅਗਲੀ ਜਾਂਚ ਮਾਪਿਆਂ ਦੇ ਬਿਆਨ ਦੇ ਆਧਾਰ ਉਤੇ ਕੀਤੀ ਜਾਵੇਗੀ। ਹਾਲਾਂਕਿ ਉਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਮਹਿਲਾ ਕਾਰ ਚਾਲਕ ਨੇ ਜਾਣਬੁਝ ਕੇ ਅਜਿਹਾ ਨਹੀਂ ਕੀਤਾ।
ਵੀਡੀਓ ਲਈ ਕਲਿੱਕ ਕਰੋ -:
