ਮਹਾਦੇਵ ਸੱਟੇਬਾਜ਼ੀ ਐਪ ਮਾਮਲੇ ‘ਚ CBI ਨੇ ਵੱਡੀ ਕਾਰਵਾਈ ਕੀਤੀ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਦੇ ਘਰ ਸੀਬੀਆਈ ਨੇ ਰੇਡ ਮਾਰੀ ਹੈ। ਇਹ ਛਾਪੇਮਾਰੀ ਭਿਲਾਈ ਤੇ ਰਾਏਪੁਰ ਵਾਲੇ ਘਰ ‘ਚ ਕੀਤੀ ਜਾ ਰਹੀ ਹੈ।
ਇੰਨਾ ਹੀ ਨਹੀਂ ਭੂਪੇਸ਼ ਬਘੇਲ ਦੇ ਕਰੀਬੀਆਂ ਦੇ ਘਰ ‘ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਭੁਪੇਸ਼ ਬਘੇਲ ਦੀ ਸਰਕਾਰ ‘ਤੇ ਕੋਲਾ ਘਪਲਾ, ਸ਼ਰਾਬ ਘਪਲਾ ਤੇ ਆਨਲਾਈਨ ਸੱਟੇਬਾਜ਼ੀ ਦੇ ਦੋਸ਼ ਹਨ ਤੇ ਇਨ੍ਹਾਂ ਦੋਸ਼ਾਂ ਵਿਚ ਭੂਪੇਸ਼ ਬਘੇਲ ਦੇ ਕਰੀਬੀ ਨੇਤਾ ਤੇ ਅਧਿਕਾਰੀ ਲੰਬੇ ਸਮੇਂ ਤੋਂ ਜੇਲ੍ਹ ਵਿਚ ਹਨ।
ਇਹ ਵੀ ਪੜ੍ਹੋ : ਬਜਟ ਤੋਂ ਪਹਿਲਾਂ CM ਮਾਨ ਨੇ ਸੱਦੀ ਪੰਜਾਬ ਕੈਬਨਿਟ ਦੀ ਮੀਟਿੰਗ, ਅਹਿਮ ਮੁੱਦਿਆਂ ‘ਤੇ ਹੋਵੇਗੀ ਚਰਚਾ
ਸੀਬੀਆਈ ਦੀ ਟੀਮ ਦੇ ਬਘੇਲ ਰਿਹਾਇਸ਼ ‘ਤੇ ਪਹੁੰਚਣ ਦੇ ਬਾਅਦ ਭੂਪੇਸ਼ ਬਘੇਲ ਦੀ ਟੀਮ ਨੇ ਟਵੀਟ ਕਰਦੇ ਹੋਏ ਲਿਖਿਆ-ਹੁਣ ਸੀਬੀਆਈ ਆਈ ਹੈ। ਆਉਣ ਵਾਲੀ 8 ਤੇ 9 ਅਪ੍ਰੈਲ ਨੂੰ ਅਹਿਮਦਾਬਾਦ ਵਿਚ ਹੋਣ ਵਾਲੀ AICC ਦੀ ਬੈਠਕ ਲਈ ਗਠਿਤ ਡ੍ਰਾਫਟਿੰਗ ਕਮੇਟੀ ਦੀ ਮੀਟਿੰਗ ਲਈ ਅੱਜ ਸਾਬਕਾ ਮੰਤਰੀ ਭੂਪੇਸ਼ ਬਘੇਲ ਦਾ ਦਿੱਲੀ ਜਾਣ ਦਾ ਪ੍ਰੋਗਰਾਮ ਹੈ। ਉਸ ਤੋਂ ਪਹਿਲਾਂ ਹੀ ਸੀਬੀਆਈ ਰਾਏਪੁਰ ਤੇ ਭਿਲਾਈ ਨਿਵਾਸ ਪਹੁੰਚ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -:
























