ਬਰਨਾਲਾ ਕਿਡਨੈਪਿੰਗ ਮਾਮਲੇ ਵਿਚ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ ਅਗਵਾ ਕੀਤੇ ਬੱਚੇ ਨੂੰ ਲੁਧਿਆਣੇ ਤੋਂ ਸੁਰੱਖਿਅਤ ਬਰਾਮਦ ਕਰ ਲਿਆ ਹੈ ਤੇ ਇਸ ਵਿਚ ਕੁੱਲ 9 ਮੁਲਜ਼ਮ ਸ਼ਾਮਲ ਸਨ ਜਿਨ੍ਹਾਂ ਵਿਚੋਂ ਪੁਲਿਸ ਨੇ 8 ਨੂੰ ਗ੍ਰਿਫਤਾਰ ਕਰ ਲਿਆ ਹੈ।
DIG ਮਨੀਦਪ ਸਿੱਧੂ ਨੇ ਇਸ ਕੇਸ ਸਬੰਧੀ ਕਈ ਵੱਡੇ ਖੁਲਾਸਾ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਸਵਾਰ 2 ਵਿਅਕਤੀਆਂ ਨੇ ਬੱਚੇ ਨੂੰ ਅਗਵਾ ਕੀਤਾ ਸੀ ਤੇ ਉਨ੍ਹਾਂ ਵੱਲੋਂ ਬੱਚੇ ਦਾ ਸਿਰ ਮੁੰਡਵਾ ਦਿੱਤਾ ਗਿਆ ਸੀ ਤਾਂ ਜੋ ਉਸ ਦੀ ਪਛਾਣ ਨਾ ਹੋ ਸਕੇ। ਇਸ ਪੂਰੇ ਮਾਮਲੇ ਵਿਚ ਕੁੱਲ 9 ਲੋਕ ਸ਼ਾਮਲ ਸਨ। ਉਨ੍ਹਾਂ ਦੀ ਯੋਜਨਾ ਇਸ ਬੱਚੇ ਨੂੰ 2 ਲੱਖ ਰੁਪਏ ਵਿਚ ਬੇਔਲਾਦ ਜੋੜੇ ਨੂੰ ਵੇਚਣ ਦੀ ਸੀ। ਗ੍ਰਿਫਤਾਰ ਮੁਲਜ਼ਮਾਂ ਖਿਲਾਫ ਪਹਿਲਾਂ ਤੋਂ ਵੀ ਕਈ ਮਾਮਲੇ ਦਰਜ ਹਨ।
ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਤੇ ਤਕਨੀਕੀ ਸਹਾਇਤਾ ਨਾਲ ਮੁਲਜ਼ਮਾਂ ਦਾ ਪਤਾ ਲਗਾਇਆ ਜਾ ਸਕਿਆ ਹੈ। ਪੁਲਿਸ ਨੇ ਲੁਧਿਆਣਾ ਵਿਚ ਇਕ ਡਾਕਟਰ ਸਣੇ ਕਈ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗਿਰੋਹ ਦੇ 2 ਮੁਲਜ਼ਮ ਲੁਧਿਆਣਾ ਵਿਚ ਹੋਈ 8 ਕਰੋੜ ਦੀ ਲੁੱਟ ਵਿਚ ਵੀ ਸ਼ਾਮਲ ਸਨ। ਇੰਨਾ ਹੀ ਨਹੀਂ ਡੀਆਈਜੀ ਨੇ ਬੱਚੇ ਨੂੰ ਉਸ ਦੇ ਪਰਿਵਾਰ ਨੂੰ ਸੌਂਪਦੇ ਹੋਏ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਬੱਚੇ ਦੀ 10ਵੀਂ ਤੱਕ ਦੀ ਪੜ੍ਹਾਈ ਦਾ ਖਰਚ ਚੁੱਕੇਗੀ।
ਇਹ ਵੀ ਪੜ੍ਹੋ :ਪੈਟਰੋਲ-ਡੀਜ਼ਲ ‘ਤੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ, 2-2 ਰੁਪਏ ਪ੍ਰਤੀ ਲੀਟਰ ਵਧਾਈ ਐਕਸਾਈਜ਼ ਡਿਊਟੀ
4 ਅਪ੍ਰੈਲ ਨੂੰ ਬਰਨਾਲਾ ਦੀ ਅਨਾਜ ਮੰਡੀ ਦੀ ਝੁੱਗੀ ਝੌਂਪੜੀ ਵਾਸੀ ਵਿਅਕਤੀ ਦੇ 2 ਸਾਲਾ ਬੱਚੇ ਦਾ ਅਗਵਾ ਹੋ ਗਿਆ ਸੀ। ਇਸ ਸਬੰਧੀ ਬਰਨਾਲਾ ਐੱਸਐੱਸਪੀ ਮੁਹੰਮਦ ਸਰਫਰਾਜ ਆਲਮ ਦੀ ਅਗਵਾਈ ਵਿਚ ਪੁਲਿਸ ਟੀਮਾਂ ਗਠਿਤ ਕੀਤੀਆਂ ਗਈਆਂ ਜਿਨ੍ਹਾਂ ਨੇ ਸੀਸੀਟੀਵੀ ਫੁਟੇਜ, ਤਕਨੀਕੀ ਤੇ ਖੁਫੀਆ ਜਾਣਕਾਰੀ ਦੀ ਮਦਦ ਨਾਲ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ।
ਵੀਡੀਓ ਲਈ ਕਲਿੱਕ ਕਰੋ -:
























