ਮਾਨਸਾ ਦੇ ਪਿੰਡ ਚਕੇਰੀਆਂ ਨੇੜੇ ਦਰਦਨਾਕ ਹਾਦਸਾ ਵਾਪਰਿਆ ਹੈ। ਹਾਦਸੇ ਵਿਚ ਫਾਰਚੂਨਰ ਸਵਾਰ ਦੋ ਵਿਅਕਤੀਆਂ ਦੀ ਜਾਨ ਚਲੀ ਗਈ ਹੈ। 2 ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਦਾ ਸਰਕਾਰੀ ਹਸਪਤਾਲ ਵਿਚ ਇਲਾਜ ਕੀਤਾ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਇਹ ਨੌਜਵਾਨ ਫਾਰਚੂਨਰ ਗੱਡੀ ਵਿਚ ਸਵਾਰ ਹੋ ਕੇ ਬੀਤੀ ਦੇਰ ਰਾਤ ਪਿੰਡ ਵੱਲ ਨੂੰ ਵਾਪਸ ਪਰਤ ਰਹੇ ਸਨ ਕਿ ਇਨ੍ਹਾਂ ਦੀ ਗੱਡੀ ਅੱਗੇ ਆਵਾਰਾ ਕੁੱਤਾ ਆ ਗਿਆ ਜਿਸ ਨਾਲ ਗੱਡੀ ਬੇਕਾਬੂ ਹੋ ਗਈ। ਜਿਸ ਕਰਕੇ 2 ਨੌਜਵਾਨਾਂ ਦੀ ਮੌਤ ਹੋ ਗਈ ਜਦੋਂ ਕਿ 2 ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਮ੍ਰਿਤਕਾਂ ਵਿਚੋਂ ਇਕ ਗਗਨ ਸਿੰਘ ਹੈ ਜੋ ਅਮਰੀਕਾ ਤੋਂ ਆਪਣੇ ਵਿਆਹ ਲਈ ਪੰਜਾਬ ਆਇਆ ਸੀ। ਉਸ ਦਾ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਦੂਜਾ ਮ੍ਰਿਤਕ ਅਮਨ ਸਿੰਘ ਹੈ ਜੋ ਗਗਨ ਦਾ ਮਾਸੀ ਦਾ ਭਰਾ ਸੀ ਤੇ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ।
ਇਹ ਵੀ ਪੜ੍ਹੋ : MP ਅੰ/ਮ੍ਰਿ/ਤਪਾਲ ਸਿੰਘ ਨੂੰ ਜਲਦ ਹੀ ਲਿਆਂਦਾ ਜਾਵੇਗਾ ਪੰਜਾਬ! ਨਹੀਂ ਵਧਾਇਆ ਗਿਆ NSA
ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਤੇ ਉਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਜ਼ਖਮੀਆਂ ਦਾ ਇਲਾਜ ਜਾਰੀ ਹੈ। ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨਾਂ ਦੀ ਉਮਰ 22 ਤੋਂ 25 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਮਾਨਸਾ ਤੋਂ ਲਗਭਗ 3 ਕਿਲੋਮੀਟਰ ਦੀ ਦੂਰੀ ‘ਤੇ ਇਹ ਹਾਦਸਾ ਵਾਪਰਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























