ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਸੂਰਜ ਦੀ ਰੌਸ਼ਨੀ ਹੀ ਇਕੋਇਕ ਵਿਟਾਮਿਨ ਡੀ ਦਾ ਸਰੋਤ ਹੈ ਪਰ ਦੱਸ ਦੇਈਏ ਕਿ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਵਿਚ ਵਿਟਾਮਿਨ ਡੀ ਕਾਫੀ ਮਾਤਰਾ ਵਿਚ ਹੁੰਦਾ ਹੈ। ਅਸੀਂ ਗੱਲ ਕਰਨ ਜਾ ਰਹੇ ਹਾਂ ਅਜਿਹੇ ਸੁਪਰਫੂਡਸ ਦੀ ਜੋ ਤੁਹਾਡੇ ਸਰੀਰ ਵਿਚ ਵਿਟਾਮਿਨ ਡੀ ਦੀ ਕਮੀ ਨੂੰ ਪੂਰਾ ਕਰ ਦੇਵੇਗਾ।
ਫੈਟੀ ਫਿਸ਼ ਯਾਨੀ ਸੈਲਮਨ,ਟੂਨਾ, ਮੈਕੇਰਲ ਵਿਟਾਮਿਨ ਡੀ ਲਈ ਵਧੀਆ ਸਰੋਤ ਮੰਨਿਆ ਗਿਆ ਹੈ। ਜੇਕਰ ਤੁਸੀਂ ਨਾਨਵੈੱਜ ਦਾ ਸੇਵਨ ਕਰਨ ਹੋ ਤਾਂ ਇਹ ਤੁਹਾਡੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਸੈਲਮਨ ਜੈਸੀ ਫੈਟੀ ਫਿਸ਼ ਵਿਟਾਮਿਨ ਡੀ ਦਾ ਅਹਿਮ ਸਰੋਤ ਮੰਨਿਆ ਗਿਆ ਹੈ।
ਅੰਡੇ ਦੀ ਜਰਦੀ ਤੁਹਾਡੇ ਲਈ ਬਹੁਤ ਫਾਇਦੇਮੰਦ ਮੰਨੀ ਗਈ ਹੈ ਪਰ ਜ਼ਿਆਦਾਤਰ ਲੋਕ ਇਹ ਗਲਤੀ ਕਰਦੇ ਹਨ ਕਿ ਉਹ ਸਿਰਫ ਅੰਡਾ ਖਾਂਧੇ ਹਨ ਪਰ ਪੀਲੇ ਹਿੱਸੇ ਨੂੰ ਛੱਡ ਦਿੰਦੇ ਹਨ। ਦੱਸ ਦੇਈਏ ਕਿ ਇਸ ਵਿਚ ਵਿਟਾਮਿਨ ਡੀ ਭਰਪੂਰ ਮਾਤਰਾ ਵਿਚ ਹੁੰਦਾ ਹੈ ਜਿਸ ਨਾਲ ਹੱਡੀਆਂ ਤੇ ਮਾਸਪੇਸ਼ੀਆਂ ਮਜਬੂਤ ਹੁੰਦੀਆਂ ਹਨ।
ਅੱਜਕਲ ਲੋਕ ਡੇਅਰੀ ਪ੍ਰੋਡਕਟ ਦਾ ਕਾਫੀ ਇਸਤੇਮਾਲ ਕਰਦੇ ਹਨ। ਅਜਿਹੇ ਵਿਚ ਉਸ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ ਡੀ ਐਡ ਕੀਤਾ ਜਾਂਦਾ ਹੈ ਤੇ ਜੇਕਰ ਤੁਸੀਂ ਇਸ ਨੂੰ ਆਪਣੀ ਡੇਲੀ ਰੁਟੀਨ ਵਿਚ ਸ਼ਾਮਲ ਕਰ ਲੈਂਦੇ ਹੋ ਤਾਂ ਤੁਸੀਂ ਸਿਹਤਮੰਦ ਰਹੋਗੇ।
ਇਹ ਵੀ ਪੜ੍ਹੋ : ਅੰ/ਮ੍ਰਿ/ਤ/ਪਾ.ਲ ਸਿੰਘ ਦੇ ਸਾਥੀ ਪੱ.ਪ.ਲ/ਪ੍ਰੀਤ ਦੀ ਕੋਰਟ ‘ਚ ਹੋਈ ਪੇਸ਼ੀ, ਭੇਜਿਆ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ
ਮਸ਼ਰੂਮ ਵਿਚ ਵਿਟਾਮਿਨ ਡੀ ਦਾ ਨੈਚੁਰਲ ਸੋਰਸ ਪਾਇਆ ਜਾਂਦਾ ਹੈ। ਅੱਜ ਕਲ ਗਰਮੀ ਤੋਂ ਬਚਣਾ ਚਾਹੁੰਦੇ ਹੋ ਤਾਂ ਸਿਰਫ ਕੁਝ ਗ੍ਰਾਮ ਮਸ਼ਰੂਮ ਆਪਣੀ ਰੋਜ਼ਾਨਾ ਦੀ ਡਾਇਟ ਵਿਚ ਸ਼ਾਮਲ ਕਰੋ ਤਾਂ ਵਿਟਾਮਿਨ ਡੀ ਦੀ ਕਮੀ ਪੂਰੀ ਹੋ ਜਾਂਦੀ ਹੈ ਤੇ ਸ਼ਾਕਾਹਾਰੀਆਂ ਲਈ ਇਹ ਵਧੀਆ ਬਦਲ ਹੈ।
ਵੀਡੀਓ ਲਈ ਕਲਿੱਕ ਕਰੋ -:
























