ਬੇਂਗੁਲਰ ਦੇ ਸਾਬਕਾ ਡੀਜੀਪੀ ਓਮ ਪ੍ਰਕਾਸ਼ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਦੀ ਬੀਤੀ ਸ਼ਾਮ ਬੇਂਗਲੁਰੂ ਦੇ ਐੱਚਐੱਸਆਰ ਲੇਆਊਟ ਸਥਿਤ ਉਨ੍ਹਾਂ ਦੇ ਘਰ ਵਿਚ ਹੱਤਿਆ ਕਰ ਦਿੱਤੀ ਗਈ। ਘਟਨਾ ਨਾਲ ਸੂਬੇ ਵਿਚ ਹੜਕੰਪ ਮਚ ਗਿਆ ਹੈ। ਪਤਨੀ ‘ਤੇ ਇਲਜ਼ਾਮਲੱਗੇ ਹਨ। ਪੁਲਿਸ ਨੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਤੇ ਉਸ ਨੂੰ ਪੋਸਟਮਾਰਮਟ ਲਈ ਭੇਜ ਦਿੱਤਾ ਹੈ।
ਜਾਣਕਾਰੀ ਮੁਤਾਬਕ ਆਪਣੇ ਘਰ ਵਿਚ ਰਹੱਸਮਈ ਹਾਲਾਤਾਂ ਵਿਚ ਸਾਬਕਾ ਡੀਜੀਪੀ ਮ੍ਰਿਤਕ ਪਾਏ ਗਏ ਹਨ। ਸਾਬਕਾ ਡੀਜੀਪੀ ਦੀ ਪਤਨੀ ਪੱਲਵੀ ਹੱਤਿਆ ਦੀ ਆਰੋਪੀ ਦੱਸੀ ਜਾ ਰਹੀ ਹੈ। ਮੁਲਜ਼ਮ ਪਤਨੀ ਤੇ ਬੇਟੀ ਨੂੰ ਹਿਰਾਸਤ ਵਿਚ ਲੈ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਦੋਵੇਂ ਪਤੀ-ਪਤਨੀ ਵਿਚ ਕਾਫੀ ਸਾਲਾਂ ਤੋਂ ਮਤਭੇਦ ਚੱਲ ਰਹੇ ਸੀ। ਪੈਸਿਆਂ ਨੂੰ ਲੈ ਕੇ ਝਗੜੇ ਹੁੰਦੇ ਸਨ। ਦੋਵਾਂ ਦਾ ਇਕ ਪੁੱਤ ਤੇ ਇਕ ਧੀ ਹੈ। 1981 ਬੈਚ ਦੇ IPS ਅਧਿਕਾਰੀ ਓਮ ਪ੍ਰਕਾਸ਼ ਨੇ 2015 ਤੋਂ 2017 ਤੱਕ ਸੂਬੇ ਦੇ ਡੀਜੀਪੀ ਤੇ ਆਈਜੀਪੀ ਵਜੋਂ ਕੰਮ ਕੀਤਾ। 2015 ਵਿਚ ਕਰਨਾਟਕ ਦੇ ਡੀਜੀਪੀ ਨਿਯੁਕਤ ਹੋਏ ਤੇ 2017 ਵਿਚ ਰਿਟਾਇਰ ਹੋਏ।
ਇਹ ਵੀ ਪੜ੍ਹੋ : ਮੋਗਾ ‘ਚ ਓਵਰਟੇਕ ਕਰਦਿਆਂ ਪਲਟੀ ਤੇਜ਼ ਰਫ਼ਤਾਰ ਕਾਰ, ਇੱਕ ਵਿਅਕਤੀ ਦੀ ਮੌ.ਤ, ਦੂਜਾ ਜ਼ਖਮੀ
ਬੇਂਗਲੁਰੂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ 4 ਤੋਂ 4.30 ਦੇ ਵਿਚ ਸਾਬਕਾ ਡੀਜੀਪੀ ਦੀ ਮੌਤ ਦੀ ਜਾਣਕਾਰੀ ਮਿਲੀ ਸੀ। ਪੁੱਤ ਨਾਲ ਸੰਪਰਕ ਕੀਤਾ ਗਿਆ ਤੇ ਉਸ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਤੇ ਉਸ ਆਧਾਰ ਉਤੇ FIR ਦਰਜ ਕਰ ਲਈ ਜਾਂਦੀ ਹੈ। ਹੁਣ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਇਸ ਮਾਮਲੇ ਵਿਚ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
























