ਤਰਨਤਾਰਨ ਵਿਚ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਭੈਣ ਨੂੰ ਮਿਲਣ ਜਾ ਰਹੇ ਨੌਜਵਾਨ ‘ਤੇ ਬਾਈਕ ਸਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਗੋਲੀ ਲੱਗਣ ਨਾਲ ਜਗਬੀਰ ਸਿੰਘ ਨਾਂ ਦਾ ਨੌਜਵਾਨ ਜ਼ਖਮੀ ਹੋ ਗਿਆ ਤੇ ਪੁਲਿਸ ਵੱਲੋਂ ਬਾਈਨੇਮ 2 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਵੀ ਖਬਰ ਹੈ ਕਿ ਬਾਈਕ ਸਵਾਰਾਂ ਨੇ ਜਿਹੜੀਆਂ ਗੋਲੀਆਂ ਚਲਾਈਆਂ ਉਨ੍ਹਾਂ ਵਿਚੋਂ ਇੱਕ ਫਾਇਰ ਜਗਬੀਰ ਸਿੰਘ ਦੇ ਖੱਬੇ ਪੱਟ ਵਿੱਚ ਲੱਗਾ ਅਤੇ ਦੋ ਫਾਇਰ ਵਿੱਚੋਂ ਇੱਕ ਮੋਟਰਸਾਈਕਲ ਵਿੱਚ ਲੱਗਾ ਅਤੇ ਤੀਸਰਾ ਹਵਾਈ ਫਾਇਰ ਕੀਤਾ ਗਿਆ। ਜਗਬੀਰ ਸਿੰਘ ਨੇ ਦੌੜ ਕੇ ਕਿਸੇ ਦੇ ਘਰ ਵੜ ਕੇ ਜਾਨ ਬਚਾਈ। ਜਗਬੀਰ ਸਿੰਘ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਜੇਰੇ ਇਲਾਜ ਹੈ।
ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ : ਸੁਨਹਿਰੀ ਭਵਿੱਖ ਦੀ ਭਾਲ ‘ਚ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌ.ਤ
ਪੁਲਿਸ ਨੇ ਇਸ ਮਾਮਲੇ ਵਿੱਚ ਅੰਸ ਪੁੱਤਰ ਗਗਨ ਚਿਤਰੀ ਗਲੀ ਕੈਂਚੀਆਂ ਵਾਲੀ ਤਰਨ ਤਾਰਨ ਤੇ ਜਸਨ ਪੁੱਤਰ ਨਾ ਮਲੂਮ ਵਾਸੀ ਤਰਨ ਤਾਰਨ ਦੇ ਖ਼ਿਲਾਫ਼ ਕੇਸ਼ ਦਰਜ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
























