ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਹਮਲੇ ਨਾਲ ਪੂਰਾ ਦੇਸ਼ ਗੁੱਸੇ ਵਿਚ ਹੈ। ਬੀਤੇ ਦਿਨੀਂ ਪੀਐੱਮ ਮੋਦੀ ਸਾਊਦੀ ਦੌਰੇ ਨੂੰ ਵਿਚ ਹੀ ਛੱਡ ਪਰਤ ਆਏ ਤੇ ਅੱਤਵਾਦੀ ਹਮਲੇ ‘ਤੇ ਸਾਰੀ ਜਾਣਕਾਰੀ ਲਈ। ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਹਿਲਗਾਮ ਵਿਚ ਅੱਤਵਾਦੀ ਹਮਲੇ ਵਾਲੀ ਜਗ੍ਹਾ ਦਾ ਦੌਰਾ ਕੀਤਾ ਤੇ ਇਸ ਤੋਂ ਪਹਿਲਾਂ ਉਨ੍ਹਾਂ ਨੇ ਸ਼੍ਰੀਨਗਰ ਵਿਚ ਮ੍ਰਿਤਕਾਂ ਨੰ ਸ਼ਰਧਾਂਜਲੀ ਦਿੱਤੀ।
ਪਹਿਲਗਾਮ ਵਿਚ ਹੋਏ ਹਮਲੇ ਵਿਚ 26 ਲੋਕਾਂ ਦੀ ਮੌਤ ਦੇ ਇਕ ਦਿਨ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸੁਰੱਖਿਆ ਸਬੰਧੀ ਕੈਬਨਿਟ ਕਮੇਟੀ ਦੀ ਬੈਠਕ ਹੋਈ ਜਿਸ ਵਿਚ ਇਸ ਹਮਲੇ ਪ੍ਰਤੀ ਭਾਰਤ ਦੇ ਜਵਾਬੀ ਕਦਮਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਤੇ ਸੁਰੱਖਿਆ ਬਲਾਂ ਨੂੰ ਚੌਕਸੀ ਬਣਾਏ ਰੱਖਣ ਦਾ ਨਿਰਦੇਸ਼ ਦਿੱਤਾ ਗਿਆ।
ਪੀਐੱਮ ਮੋਦੀ ਨੇ ਗੁੱਸੇ ਵਿਚ ਕਿਹਾ ਕਿ ਪਹਿਲਗਾਮ ਵਿਚ ਹਮਲਾ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰ੍ਹੇ ਮਿਲੇਗੀ ਸਜ਼ਾ’। ਹਮਲੇ ‘ਚ ਕਿਸੇ ਨੇ ਭਰਾ, ਕਿਸੇ ਨੇ ਪੁੱਤ, ਕਿਸੇ ਨੇ ਪਤੀ ਤੇ ਕਿਸੇ ਨੇ ਪਿਤਾ ਗਵਾਇਆ। ਇਹ ਹਮਲਾ ਦੇਸ਼ ਦੀ ਆਸਥਾ ‘ਤੇ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪਹਿਲਗਾਮ ਹ.ਮ.ਲੇ ਮਗਰੋਂ ਜੰਮੂ-ਕਸ਼ਮੀਰ ‘ਚ ਐਨ.ਕਾਊਂ/ਟਰ, ਭਾਰਤ ਦਾ ਫੌਜੀ ਜਵਾਨ ਹੋਇਆ ਸ਼ਹੀਦ
ਇਸ ਦੇ ਨਾਲ ਹੀ ਪੀਐੱਮ ਮੋਦੀ ਨੇ ਕਿਹਾ ਕਿ ਅੱਤਵਾਦੀਆਂ ਦੀ ਬਚੀ ਹੋਈ ਜ਼ਮੀਨ ਵੀ ਮਿੱਟੀ ਵਿਚ ਮਿਲਾ ਦੇਵਾਂਗੇ। ਪੀਐੱਮ ਮੋਦੀ ਨੇ ਕਿਹਾ ਕਿ ਜਿਨ੍ਹਾਂ ਨੇ ਭਾਰਤ ਦੀ ਆਤਮਾ ‘ਤੇ ਹਮਲਾ ਕਰਨ ਦੀ ਹਿੰਮਤ ਕੀਤੀ, ਉਨ੍ਹਾਂ ਨੂੰ ਛੱਡਿਆ ਨਹੀਂ ਜਾਵੇਗਾ। ਪੀਐੱਮ ਮੋਦੀ ਨੇ ਜਦੋਂ ਪਹਿਲਗਾਮ ਹਮਲੇ ਦਾ ਬਦਲਾ ਲੈਣ ਦੀ ਗੱਲ ਕਹੀ ਤਾਂ ਉਨ੍ਹਾਂ ਨੇ ਇਹ ਸੰਦੇਸ਼ ਇੰਗਲਿਸ਼ ਵਿਚ ਵੀ ਦਿੱਤਾ ਤਾਂ ਕਿ ਦੁਨੀਆ ਸਮਝ ਜਾਵੇ ਕਿ ਭਾਰਤ ਦੇ ਗੁਨਾਹਗਾਰਾਂ ਨੂੰ ਛੱਡਿਆ ਨਹੀਂ ਜਾਵੇਗਾ। ਪੀਐੱਮ ਮੋਦੀ ਨੇ ਕਿਹਾ ਕਿ ਜਿਨ੍ਹਾਂ ਨੇ ਹਮਲਾ ਕੀਤਾ, ਉਨ੍ਹਾਂ ਨੂੰ ਹਰ ਹਾਲ ਵਿਚ ਸਜ਼ਾ ਮਿਲੇਗੀ।
ਵੀਡੀਓ ਲਈ ਕਲਿੱਕ ਕਰੋ -:
























