ਜਗਰਾਓਂ ਦੇ ਗੁਜਰਵਾਲ ਪਿੰਡ ਵਿਚ ਪੁਲਿਸ ਨੇ ਵ੍ਹਟਸਐਪ ਜ਼ਰੀਏ ਸੱਟਾ ਚਲਾਉਣ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਹਰਮਿੰਦਰ ਸਿੰਘ ਕੋਲੋਂ 7 ਲੱਖ 50 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਥਾਣਾ ਜੋਧਾ ਦੇ ਏਐੱਸਆਈ ਬਲਵਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ। ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਮੁਲਜ਼ਮ ਦੇ ਘਰ ਛਾਪਾ ਮਾਰਿਆ।
ਮੁਲਜ਼ਮ ਖਿਲਾਫ ਧਾਰਾ 13(ਏ) 3-67G ਐਕਟ 318(4) ਤਹਿਤ ਮਾਮਲਾ ਦਰਜ ਕੀਤਾ ਹੈ। ਹਰਮਿੰਦਰ ਸਿੰਘ ਲੋਕਾਂ ਨੂੰ 20 ਰੁਪਏ ਦੇ ਬਦਲੇ 400 ਰੁਪਏ ਜਿੱਤਣ ਦਾ ਲਾਲਚ ਦਿੰਦਾ ਸੀ। ਉਹ ਵ੍ਹਟਸਐਪ ‘ਤੇ ਨੰਬਰ ਭੇਜਣ ਨੂੰ ਕਹਿੰਦਾ ਤੇ ਰਿਜ਼ਲਟ ਦੇ ਬਾਅਦ ਕੈਸ਼ ਵਿਚ ਹਿਸਾਬ ਕਰਦਾ ਸੀ। ਨੰਬਰ ਨਾ ਆਉਣ ‘ਤੇ ਪੈਸੇ ਹਜ਼ਮ ਕਰ ਲੈਂਦੇ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਵਿਜੀਲੈਂਸ ਚੀਫ SPS ਪਰਮਾਰ ਨੂੰ ਕੀਤਾ ਸਸਪੈਂਡ, ਡਰਾਈਵਿੰਗ ਲਾਇਸੈਂਸ ਘੋਟਾਲੇ ‘ਚ ਹੋਈ ਕਾਰਵਾਈ
ਮੁਲਜ਼ਮ ਨੇ ਸ਼ਹਿਰ ਦੇ ਕਈ ਲੋਕਾਂ ਨੂੰ ਆਪਣੇ ਜਾਲ ਵਿਚ ਫਸਾਇਆ ਹੋਇਆ ਸੀ। ਉਹ ਲੋਕਾਂ ਨੂੰ ਭਰੋਸਾ ਦਿਵਾਉਂਦਾ ਸੀ ਕਿ ਉਨ੍ਹਾਂ ਨੂੰ ਕਿਤੇ ਜਾਣ ਦੀਲੋੜ ਨਹੀਂ ਹੈ। ਮੋਬਾਈਲ ਤੋਂ ਪੇਮੈਂਟ ਕਰਕੇ ਸੱਟਾ ਦਾ ਨੰਬਰ ਲਗਾ ਸਕਦੇ ਹਨ। ਪੁਲਿਸ ਮੁਲਜ਼ਮ ਨੂੰ ਕੋਰਟ ਵਿਚ ਪੇਸ਼ ਕਰਕੇ ਅੱਗੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਸ ਮਾਮਲੇ ਵਿਚ ਇਕ ਵੱਡੇ ਨੈਟਵਰਕ ਦਾ ਪਰਰਦਾਫਾਸ਼ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























