ਖੰਨਾ ਸਥਿਤ ਸ਼੍ਰੀ ਅੰਬੇ ਸਟੀਲ ਇੰਡਸਟਰੀ ਵਿਚ ਕ੍ਰੇਨ ਦਾ ਗਾਰਡਰ ਟੁੱਟਣ ਨਾਲ ਇਕ ਠੇਕੇਦਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਮਲੋਹ ਦੇ ਬਰੋਂਗਾ ਵਾਸੀ 44 ਸਾਲਾ ਸਤਨਾਮ ਸਿੰਘ ਵਜੋਂ ਹੋਈ ਹੈ। ਇਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿਚ ਇੰਡਸਟਰੀ ਦਾ ਗੇਟ ਬੰਦ ਦਿਖਾਈ ਦੇ ਰਿਹਾ ਹੈ ਤੇ ਬਾਹਰ ਖੜ੍ਹੇ ਪਰਿਵਾਰ ਵਾਲੇ ਦੋਸ਼ ਲਗਾ ਰਹੇ ਹਨ ਕਿ ਉਨ੍ਹਾਂ ਨੂੰ ਅੰਦਰ ਨਹੀਂ ਦਿੱਤਾ ਜਾ ਰਿਹਾ ਹੈ। ਇੰਡਸਟਰੀ ਵਾਲਿਆਂ ‘ਤੇ ਲਾਪ੍ਰਵਾਹੀ ਦਾ ਇਲਜ਼ਾਮ ਵੀ ਲਗਾ ਰਹੇ ਹਨ।
ਦੂਜੇ ਪਾਸੇ ਮ੍ਰਿਤਕ ਦੇ ਪੁੱਤ ਕਰਨਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਲੰਬੇ ਸਮੇਂ ਤੋਂ ਇਸ ਫੈਕਟਰੀ ਵਿਚ ਠੇਕੇਦਾਰ ਵਜੋਂ ਕੰਮ ਕਰ ਰਹੇ ਸਨ। ਕ੍ਰੇਨ ਦਾ ਗਾਰਡਰ ਟੁੱਟ ਕੇ ਉਨ੍ਹਾਂ ਦੇ ਪਿਤਾ ‘ਤੇ ਡਿੱਗ ਗਿਆ ਜਿਸ ਨਾਲ ਉੁਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਡੀਐੱਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਕਿਹਾ ਕਿ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ‘ਤੇ ਬੀਐੱਨਐੱਸ ਦੀ ਧਾਰਾ 194 ਤਹਿਤ ਕਾਰਵਾਈ ਕੀਤੀ ਹੈ। ਪੋਸਟਮਾਰਟਮ ਦੇ ਬਾਅਦ ਮ੍ਰਿਤਕ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ। ਪਰਿਵਾਰ ਵਾਲਿਆਂ ਨੇ ਇੰਡਸਟਰੀ ਮੈਨੇਜਮੈਂਟ ‘ਤੇ ਕੋਈ ਦੋਸ਼ ਨਹੀਂ ਲਗਾਇਆ ਤੇ ਹਾਦਸੇ ਨੂੰ ਕੁਦਰਤੀ ਦੱਸਿਆ।
ਵੀਡੀਓ ਲਈ ਕਲਿੱਕ ਕਰੋ -:
























