ਜਲੰਧਰ ਪੁਲਿਸ ਵੱਲੋਂ ਇਕ ਬਦਮਾਸ਼ ਦਾ ਐਨਕਾਊਂਟਰ ਕੀਤਾ ਗਿਆ। ਬਦਮਾਸ਼ ਪਿੱਠੂ ਬੈਗ ਲਗਾ ਕੇ ਬਿਨਾਂ ਨੰਬਰ ਮੋਟਰਸਾਈਕਲ ‘ਤੇ ਆ ਰਿਹਾ ਸੀ। ਪੁਲਿਸ ਨੇ ਨਾਕੇ ‘ਤੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਭੱਜਣ ਲੱਗਾ। ਪੁਲਿਸ ਨੇ ਪਿੱਛਾ ਕੀਤਾ ਤਾਂ ਮੁਲਜ਼ਮ ਨੇ ਫਾਇਰਿੰਗ ਕੀਤੀ। ਗੋਲੀ ਪੁਲਿਸ ਦੀ ਗੱਡੀ ‘ਤੇ ਲੱਗੀ। ਪੁਲਿਸ ਮੁਲਾਜ਼ਮ ਵਾਲ-ਵਾਲ ਬਚੇ ।
ਪੁਲਿਸ ਵੱਲੋਂ ਬਦਮਾਸ਼ ਨੂੰ ਸਰੰਡਰ ਕਰਨ ਦੀ ਗੱਲ ਕਹੀ ਗਈ ਤਾਂ ਉਹ ਭੱਜਣ ਲੱਗਾ। ਜਵਾਬੀ ਕਾਰਵਾਈ ਵਿਚ ਪੁਲਿਸ ਨੇ ਫਾਇਰਿੰਗ ਕੀਤੀ ਤਾਂ ਉਸ ਦੇ ਪੈਰ ਵਿਚ ਗੋਲੀ ਲੱਗੀ ਤੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਮੁਲਜ਼ਮ ਖਿਲਾਫ ਪਹਿਲਾਂ ਤੋਂ 20 ਮਾਮਲੇ ਦਰਜ ਹਨ। ਮੁਲਜ਼ਮ ਦੀ ਪਛਾਣ ਅੰਮ੍ਰਿਤਸਰ ਨਿਵਾਸੀ ਸਾਜਨ ਨਾਹਰ ਵਜੋਂ ਹੋਈ ਹੈ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁੱਛਗਿਛ ਕੀਤੀ ਜਾ ਰਹੀ ਹੈ ਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : BBMB ਨੇ ਹਰਿਆਣਾ ਨੂੰ 8500 ਕਿਊਸਿਕ ਪਾਣੀ ਛੱਡਣ ਦਾ ਦਿੱਤਾ ਫੈਸਲਾ, ਪੰਜਾਬ ਦੇ ਕੀਤੇ ਵਿਰੋਧ ਦੀ ਇਕ ਨਾ ਸੁਣੀ
ਦੱਸ ਦੇਈਏ ਕਿ ਰੂਰਲ ਡਿਵੈਲਪਮੈਂਟ ਜਲੰਧਰ ਦੀ ਸੀਆਈਏ ਟੀਮ ਵੱਲੋਂ ਸਵੇਰੇ 5.30 ਵਜੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਨਾਕੇ ‘ਤੇ ਪੁਲਿਸ ਵੱਲੋਂ ਬਦਮਾਸ਼ ਦਾ ਐਨਕਾਊਂਟਰ ਕਰਕੇ ਉਸ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਉਸ ਕੋਲੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























