ਅੱਜ ਦੇ ਬਿਜ਼ੀ ਲਾਈਫਸਟਾਈਲ ਵਿਚ ਖਾਣਾ ਗਰਮ ਕਰਨਾ ਇਕ ਆਮ ਜਿਹੀ ਗੱਲ ਹੈ। ਮਾਈਕ੍ਰੋਵੇਵ ਜਾਂ ਓਵਨ ਦੀ ਵਰਤੋਂ ਕਰਕੇ ਅਸੀਂ ਬਾਸੀ ਜਾਂ ਠੰਡਾ ਖਾਣਾ ਗਰਮ ਕਰਦੇ ਹਾਂ ਪਰ ਜੇਕਰ ਸਹੀ ਤਰੀਕੇ ਨਾਲ ਫੂਡ ਰੀਹੀਟ ਨਾ ਕੀਤਾ ਜਾਵੇ ਤਾਂ ਇਹ ਸਿਹਤ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਕੁਝ ਸਾਵਧਾਨੀਆਂ ਵਰਤ ਕੇ ਅਸੀਂ ਖਾਣੇ ਦੇ ਨਿਊਟ੍ਰੀਸ਼ੀਅਨ ਨੂੰ ਬਰਕਰਾਰ ਰੱਖ ਸਕਦੇ ਹਾਂ ਤੇ ਸਿਹਤ ਦੀ ਸੰਭਾਲ ਕਰ ਸਕਦੇ ਹਾਂ।
ਸਹੀ ਭਾਂਡਾ ਚੁਣੋ
ਸਭ ਤੋਂ ਪਹਿਲਾਂ ਖਾਣਾ ਗਰਮ ਕਰਨ ਲਈ ਸਹੀ ਭਾਂਡੇ ਨੂੰ ਚੁਣੋ। ਮਾਈਕ੍ਰੋਵੇਵ ਵਿਚ ਖਾਣਾ ਗਰਮ ਕਰਦੇ ਸਮੇਂ ਹਮੇਸ਼ਾ ਮਾਈਕ੍ਰੋਵੇਵ ਸੇਫ ਗਲਾਸ ਜਾਂ ਸਿਰੇਮਿਕ ਦੇ ਭਾਂਡੇ ਇਸਤੇਮਾਲ ਕਰੋ। ਪਲਾਸਟਿਕ ਦੇ ਡੱਬੇ, ਖਾਸ ਕਰਕੇ ਜੋ ਮਾਈਕ੍ਰੋਵੇਵ ਸੇਫ ਨਾ ਹੋਣ, ਵਰਤਣ ਤੋਂ ਬਚੋ ਕਿਉਂਕਿ ਗਰਮ ਕਰਨ ਨਾਲ ਇਨ੍ਹਾਂ ਤੋਂ ਨੁਕਸਾਨਦਾਇਕ ਕੈਮੀਕਲ ਖਾਣੇ ਵਿਚ ਮਿਲ ਸਕਦੇ ਹਨ। ਸਟੇਨਲੈੱਸ ਸਟੀਲ ਜਾਂ ਐਲੂਮੀਨੀਅਮ ਦੇ ਭਾਂਡੇ ਮਾਈਕ੍ਰੋਵੇਵ ਵਿਚ ਨਹੀਂ ਪਾਉਣੇ ਚਾਹੀਦੇ।
ਖਾਣਾ ਵਾਰ-ਵਾਰ ਗਰਮ ਕਰਨ ਤੋਂ ਬਚੋ
ਵਾਰ-ਵਾਰ ਗਰਮ ਕਰਨ ਨਾਲ ਖਾਣੇ ਦੇ ਨਿਊਟ੍ਰੀਸ਼ੀਅਨ, ਖਾਸ ਤੌਰ ਤੋਂ ਵਿਟਾਮਿਨ ਤੇ ਪ੍ਰੋਟੀਨ ਖਤਮ ਹੋ ਜਾਂਦੇ ਹਨ। ਇਕ ਵਾਰ ਵਿਚ ਓਨਾ ਹੀ ਖਾਣਾ ਗਰਮ ਕਰੋ ਜਿੰਨਾ ਤੁਸੀਂ ਖਾਣ ਵਾਲੇ ਹੋ। ਬਚੇ ਹੋਏ ਖਾਣੇ ਨੂੰ ਤੁਰੰਤ ਫਰਿਜ ਵਿਚ ਰੱਖੋ ਤੇ 24-48 ਘੰਟੇ ਅੰਦਰ ਇਸਤੇਮਾਲ ਕਰੋ। ਲੰਬੇ ਸਮੇਂ ਤੱਕ ਰੱਖਿਆ ਹੋਇਆ ਖਾਣਾ ਗਰਮ ਕਰਨ ਨਾਲ ਬੈਕਟੀਰੀਆ ਪੈਦਾ ਹੋਣ ਦਾ ਖਤਰਾ ਵਧਦਾ ਹੈ।
ਢੱਕ ਕੇ ਗਰਮ ਕਰੋ
ਖਾਣਾ ਗਰਮ ਕਰਦੇ ਸਮੇਂ ਉਸ ਨੂੰ ਢੱਕ ਕੇ ਰੱਖੋ। ਇਸ ਨਾਲ ਖਾਣਾ ਸਹੀ ਤਰ੍ਹਾਂ ਤੋਂ ਗਰਮ ਹੁੰਦਾ ਹੈ ਤੇ ਨਮੀ ਬਣੀ ਰਹਿੰਦੀ ਹੈ। ਮਾਈਕ੍ਰੋਵੇਵ ਵਿਚ ਢੱਕਣ ਜਾਂ ਮਾਈਕ੍ਰੋਵੇਵ ਸੇਫ ਢੱਕਣ ਦਾ ਇਸਤੇਮਾਲ ਕਰੋ ਪਰ ਹਲਕਾ ਜਿਹਾ ਛੇਕ ਛੱਡ ਦਿਓ ਤਾਂ ਕਿ ਭਾਫ ਨਿਕਲ ਸਕੇ। ਗੈਸ ‘ਤੇ ਖਾਣਾ ਕਰਦੇ ਸਮੇਂ ਵੀ ਢੱਕਣ ਦਾ ਇਸਤੇਮਾਲ ਕਰੋ ਪਰ ਸੇਕ ਨੂੰ ਮੀਡੀਅਮ ਰੱਖੋ ਤਾਂ ਕਿ ਖਾਣਾ ਸੜੇ ਨਹੀਂ।
ਇਨ੍ਹਾਂ ਫੂਡਸ ਨੂੰ ਲੈ ਕੇ ਸਾਵਧਾਨੀ ਵਰਤੋਂ
ਕੁਝ ਫੂਡ ਆਈਟਸਮ ਜਿਵੇਂ ਆਂਡੇ, ਚਾਵਲ ਤੇ ਹਰੀ ਪੱਤੇਦਾਰ ਸਬਜ਼ੀਆਂ ਗਰਮ ਕਰਨ ਵਿਚ ਸਾਵਧਾਨੀ ਵਰਤੋ। ਆਂਡਿਆਂ ਨੂੰ ਦੁਬਾਰਾ ਗਰਮ ਨਾਲ ਨਾਲ ਉਹ ਰਬੜ ਵਰਗੇ ਹੋ ਸਕਦੇ ਹਨ ਪਰ ਚਾਵਲ ਵਿਚ ਬੈਕਟੀਰੀਆ ਪੈਦਾ ਹੋਣ ਦਾ ਖਤਰਾ ਰਹਿੰਦਾ ਹੈ। ਹਰੀਆਂ ਸਬਜ਼ੀਆਂ ਨੂੰ ਵਾਰ-ਵਾਰ ਗਰਮ ਕਰਨ ਨਾਲ ਉਨ੍ਹਾਂ ਦੇ ਨਿਊਟ੍ਰੀਸ਼ੀਅਨ ਖਤਮ ਹੋ ਜਾਂਦੇ ਹਨ। ਸਹੀ ਤਰੀਕੇ ਨਾਲ ਖਾਣਾ ਗਰਮ ਕਰਨ ਨਾਲ ਤੁਸੀਂ ਨਾ ਸਿਰਫ ਉਸ ਦਾ ਸੁਆਦ ਤੇ ਪੋਸ਼ਣ ਬਣਾਏ ਰੱਖ ਸਕਦੇ ਹੋ ਸਗੋਂ ਸਿਹਤ ਦੀ ਵੀ ਸੰਭਾਲ ਕਰ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ -:
























