ਪੰਜਾਬ ਵਿਚ ਸਵੇਰੇ-ਸਵੇਰੇ NIA ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ। ਐੱਨਆਈਏ ਵੱਲੋਂ 7 ਜ਼ਿਲ੍ਹਿਆਂ ਵਿਚ 17 ਥਾਵਾਂ ‘ਤੇ ਛਾਪੇ ਮਾਰੇ ਜਾ ਰਹੇ ਹਨ। ਇਹ ਰੇਡ ਗੁਰਦਾਸਪੁਰ, ਬਟਾਲਾ, ਫਿਰੋਜ਼ਪੁਰ, ਫਾਜ਼ਿਲਕਾ, ਤਰਨਤਾਰਨ, ਅੰਮ੍ਰਿਤਸਰ ਤੇ ਫਰੀਦਕੋਟ ਵਿਚ ਕੀਤੀ ਜਾ ਰਹੀ ਹੈ।
ਇਹ ਵੀ ਜਾਣਕਾਰੀ ਹੈ ਕਿ ਮੋਬਾਈਲ ਫੋਨ, ਡਿਜੀਟਲ ਉਪਕਰਨ ਤੇ ਕਈ ਹੋਰ ਜ਼ਰੂਰੀ ਦਸਤਾਵੇਜ਼ ਸਮੱਗਰੀ ਜ਼ਬਤ ਕਰ ਲਈ ਗਈ ਹੈ। ਆਖਿਰਕਾਰ ਇਸ ਰੇਡ ਦੇ ਪਿੱਛੇ ਕਾਰਨ ਕੀ ਹਨ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਪੰਜਾਬ ਤੇ ਹਰਿਆਣਾ ਸੂਬਿਆਂ ਦੇ ਵੱਖ-ਵੱਖ ਥਾਣਿਆਂ ਤੇ ਚੌਕੀਆਂ ‘ਤੇ ਜੋ ਹਮਲਾ ਹੋਇਆ ਸੀ ਉਸ ਮਾਸਟਰਮਾਈਂਡ ਦੇ ਟਿਕਾਣਿਆਂ ਉਤੇ ਇਹ ਰੇਡ ਕੀਤੀ ਜਾ ਰਹੀ ਹੈ। ਵੱਖ-ਵੱਖ ਦੇਸ਼ਾਂ ਉਤੇ ਉਸ ਮਾਸਟਰਮਾਈਂਡ ਤੇ ਇਕ ਹੋਰ ਵੱਖਵਾਦੀ ਦਾ ਨੈਟਵਰਕ ਫੈਲਿਆ ਹੈ, ਉਸ ਨੈਟਵਰਕ ਨੂੰ ਤੋੜਨ ਲਈ ਇਹ ਕਾਰਵਾਈ NIA ਵੱਲੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸਾਬਕਾ CM ਚਰਨਜੀਤ ਚੰਨੀ ਦਾ ਵਿ.ਵਾ.ਦਿਤ ਬਿਆਨ-‘ਪਾਕਿਸਤਾਨ ਸਰਜਕੀਲ ਸਟ੍ਰਾਈਕ ਨਹੀਂ ਹੋਈ’
ਰੇਡ ਜਾਰੀ ਹੈ ਅਜਿਹੇ ਵਿਚ ਕਿਹੜੇ ਲੋਕਾਂ ਘਰ ਰੇਡ ਕੀਤੀ ਜਾ ਰਹੀ ਇਸ ਬਾਰੇ ਪਤਾ ਨਹੀਂ ਲੱਗ ਸਕਿਆ ਹੈ। ਜੋ ਲੋਕ ਮੌਜੂਦ ਸਨ, ਉਨ੍ਹਾਂ ਨੂੰ ਵੀ NIA ਦੇ ਅਧਿਕਾਰੀਆਂ ਵੱਲੋਂ ਘਰ ਦੇ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ।
ਵੀਡੀਓ ਲਈ ਕਲਿੱਕ ਕਰੋ -:
























